ਮਨਪ੍ਰਰੀਤ ਜਲਪੋਤ, ਤਪਾ ਮੰਡੀ :

ਵੀਰਵਾਰ ਦੁਪਹਿਰ ਇਕ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਇਕਲ ਸਵਾਰ ਬਜੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਸ਼ਹਿਰ 'ਚੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਤੇਜ਼ ਰਫ਼ਤਾਰ ਟਰਾਲਾ ਤਾਜੋਕੇ ਰੋਡ ਸਥਿਤ ਝਾਰਖੰਡ 'ਚੋਂ ਲੱਗੀ ਸਪੈਸ਼ਲ ਲਈ ਭਰਨ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਆਪਣੇ ਲਪੇਟ 'ਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਘਟਨਾ ਬਾਰੇ ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਦੁਕਾਨਦਾਰ, ਰਾਹਗੀਰ ਇਕੱਠੇ ਹੋ ਗਏ। ਜਿਨਾਂ੍ਹ ਟਰਾਲੇ ਨੂੰ ਫੜ੍ਹਨ ਲਈ ਵੀ ਪਿੱਛਾ ਕੀਤਾ ਪਰ ਲੋਕਾਂ ਦੇ ਹੱਥ ਨਾ ਆਇਆ। ਚਾਲਕ ਸਮੇਤ ਟਰਾਲਾ ਫ਼ਰਾਰ ਹੋ ਗਿਆ, ਜਿਸ ਨੂੰ ਗਸ਼ਤ ਕਰ ਰਹੀ ਪੁਲਸ ਦੀ ਜੈਂਕੀ ਗੱਡੀ 'ਚ ਤਾਇਨਾਤ ਹਰਦੀਪ ਸਿੰਘ ਦੀ ਪੁਲਸ ਪਾਰਟੀ ਨੇ ਚਾਲਕ ਜਗਤਾਰ ਸਿੰਘ ਵਾਸੀ ਤਪਾ ਨੂੰ ਸਮੇਤ ਟਰਾਲਾ ਕਬਜ਼ੇ 'ਚ ਲੈ ਲਿਆ ਹੈ। ਮਿ੍ਤਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਨੱਤ (ਧੂਰੀ) ਵਜੋਂ ਹੋਈ ਹੈ ਜੋ ਆਪਣੀ ਭੈਣ ਨੂੰ ਮਿਲਕੇ ਵਾਪਸ ਜਾ ਰਿਹਾ ਸੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਤੇ ਰਿਸ਼ਤੇਦਾਰਾਂ ਸਣੇ ਥਾਣਾ ਮੁੱਖੀ ਜਸਵਿੰਦਰ ਸਿੰਘ, ਸਬ-ਇੰਸਪੈਕਟਰ ਅੰਮਿ੍ਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।