ਪੁਲ ਨਵੇਂ ਸਿਰਿਓਂ ਉਸਾਰਨ ਦੀ ਮੰਗ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ

ਪਿੰਡ ਹਮੀਦੀ ਤੋਂ ਗੁਰਮ ਨੂੰ ਜਾਂਦੀ ਿਲੰਕ ਸੜਕ ਦੇ ਵਿਚਕਾਰ ਦੀ ਲੰਘਦੀ ਅੱਪ ਲਸਾੜਾ ਡਰੇਨ ਦਾ ਘੋਨਾ ਪੁਲ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਪੁਲ 'ਤੇ ਆਸੇ ਪਾਸੇ ਲੱਗੀ ਰੇਿਲੰਗ ਲੰਮਾ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ। ਇਸ ਪੁਲ ਤੋਂ ਲੰਘਣ ਲਈ ਕੂਹਣੀ ਮੋੜ ਪੈਂਦਾ ਹੈ, ਰੇਿਲੰਗ ਨਾ ਹੋਣ ਕਰਕੇ ਇਸ ਪੁਲ 'ਤੇ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਡਰੇਨ 'ਚ ਡਿੱਗਣ ਕਾਰਨ ਇੱਕ ਸਕੂਟਰ ਸਵਾਰ ਦੀ ਮੌਤ ਵੀ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਭੁਪਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਡਰੇਨ ਦੇ ਪੁਲ ਤੇ ਪੰਜਾਬ ਸਰਕਾਰ ਤੇ ਡਰੇਨ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਸ ਪੁਲ ਦਾ ਨਿਰਮਾਣ ਨਵੇਂ ਸਿਰੇ ਤੋਂ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਭੁਪਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਬਾਜਵਾ, ਗਗਨਦੀਪ ਸਿੰਘ ਹਮੀਦੀ, ਸੂਬੇਦਾਰ ਸੁਦਾਗਰ ਸਿੰਘ ਹਮੀਦੀ, ਨੰਬਰਦਾਰ ਅਜਮੇਰ ਸਿੰਘ ਰਾਣੂ, ਹਰਦੀਪ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਡਰੇਨ ਦੇ ਪੁਲ ਦੀ ਰੇਿਲੰਗ ਪਿਛਲੇ ਲੰਮੇ ਸਮੇਂ ਤੋਂ ਟੁੱਟ ਕੇ ਖ਼ਤਮ ਹੋ ਚੁੱਕੀ ਹੈ। ਇਸ ਪੁਲ ਉਪਰ ਲੰਘਣ ਵਾਲੇ ਲੋਕਾਂ ਨਾਲ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਤੇ ਇੱਕ ਸਕੂਟਰ ਸਵਾਰ ਦੀ ਮੌਤ ਵੀ ਹੋ ਗਈ ਸੀ। ਇਸ ਪੁਲ ਨਜ਼ਦੀਕ ਇੱਕ ਨਿੱਜੀ ਸਕੂਲ ਤੇ ਮੈਰਿਜ ਪੈਲੇਸ ਵੀ ਬਣਿਆ ਹੋਇਆ ਹੈ। ਸਕੂਲੀ ਬੱਚਿਆਂ ਦੀ ਬੱਸ ਵੀ ਇਸੇ ਪੁਲ ਤੋਂ ਹੋ ਕੇ ਲੰਘਦੀ ਹੈ। ਸਰਦੀਆਂ 'ਚ ਵਿਆਹਾਂ ਦਾ ਸੀਜ਼ਨ ਕਰਕੇ ਮੈਰਿਜ ਪੈਲੇਸ 'ਚ ਜਾਣ ਵਾਲੇ ਵਾਹਨ ਵੀ ਇਸੇ ਪੁਲ ਤੋਂ ਲੰਘਦੇ ਹਨ। ਧੁੰਦ ਦੇ ਮੌਸਮ 'ਚ ਪੁਲ ਦਿਖਾਈ ਨਾ ਦੇਣ ਕਰਕੇ ਖ਼ਤਰਾ ਹੋਰ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਦੋ ਸਾਲ ਪਹਿਲਾਂ ਡਰੇਨ ਵਿਭਾਗ ਵੱਲੋਂ ਪੁਲ ਦੇ ਨਵੇਂ ਨਿਰਮਾਣ ਜਾਂ ਮੁਰੰਮਤ ਲਈ ਸਾਰਾ ਸਾਮਾਨ ਲਿਆ ਕੇ ਇਸ ਡਰੇਨ ਦੀ ਇੱਕ ਸਾਈਡ ਪੁਲੀਆਂ ਦੱਬ ਕੇ ਆਰਜੀ ਪੁਲ ਬਣਾ ਕੇ ਕੰਮ ਸੁਰੂ ਕਰਨ ਦੀ ਤਿਆਰੀ ਵੀ ਕਰ ਲਈ ਸੀ। ਪਰ ਬਾਅਦ 'ਚ ਨਾ ਨਵੀਂ ਉਸਾਰੀ ਤੇ ਨਾ ਹੀ ਮੁਰੰਮਤ ਹੋਈ, ਸਗੋਂ ਲਿਆਂਦਾ ਸਾਰਾ ਸਾਮਾਨ ਇਥੋਂ ਚੁੱਕ ਕੇ ਲੈ ਗਏ, ਪਰ ਪੁਲ ਦੇ ਨਜ਼ਦੀਕ ਰੱਖੀਆਂ ਪੁਲੀਆਂ ਹਾਲੇ ਤੱਕ ਰੁਲ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਦੀ ਰੇਿਲੰਗ ਸਮੇਤ ਉਸਾਰੀ ਨਵੇਂ ਸਿਰੇ ਤੋਂ ਕੀਤੀ ਜਾਵੇ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪੁਲ ਦੀਆਂ ਤਸਵੀਰਾਂ ਤੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ। ਤੁਸੀਂ ਮੈਨੂੰ ਫੋਟੋਆਂ ਤੇ ਜਾਣਕਾਰੀ ਭੇਜੋ।