ਯੋਗੇਸ਼ ਸ਼ਰਮਾ, ਭਦੌੜ

ਭਦੌੜ ਤਿੰਨਕੋਣੀ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਡੀ ਸੀ ਬਰਨਾਲਾ ਦੀ ਅਰਥੀ ਸਾੜੀ ਗਈ। ਇਸ ਮੌਕੇ ਡੀ ਸੀ ਬਰਨਾਲਾ ਦੇ ਖ਼ਿਲਾਫ਼ ਮਜਦੂਰਾ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਰੈਸ ਨੂੰ ਜਾਣਕਾਰੀ ਦਿੰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰਰੀਤ ਰੂੜੇਕੇ ਤੇ ਸਵਰਨ ਸਿੰਘ ਜੰਗੀਆਣਾ ਨੇ ਕਿਹਾ ਕਿ ਕਿ ਮਜਦੂਰ ਵਰਗ ਨਾਲ ਹਰ ਥਾਂ 'ਤੇ ਬੇਇਨਸਾਫੀ ਹੁੰਦੀ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਮਜਦੂਰਾ ਦੇ ਪੱਖ 'ਚ ਜੋ ਕਿਰਤ ਕਨੂੰਨ ਬਣੇ ਸਨ, ਉਹਨਾਂ ਨੂੰ ਤੋੜ ਕੇ ਚਾਰ ਕੋਡਾ 'ਚ ਤਬਦੀਲ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਖੁੱਲ ਦਿੱਤੀ ਹੈ। ਨਰੇਗਾ ਕਾਨੂੰਨ ਮਜ਼ਦੂਰਾਂ ਨੇ ਸਘੰਰਸ ਕਰਕੇ ਬਣਵਾਇਆ ਸੀ, ਜਿਸਨੂੰ ਸਰਕਾਰਾਂ ਬੰਦ ਕਰਨ 'ਤੇ ਤੁਲੀਆ ਹੋਈਆਂ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡਾਂ 'ਚ ਮਜ਼ਦੂਰ ਕੰਮ ਮੰਗ ਰਹੇ ਹਨ, ਪਰ ਡੀ ਸੀ ਬਰਨਾਲਾ ਤੇ ਜ਼ਲਿ੍ਹਾ ਪ੍ਰਸਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਉਨਾਂ੍ਹ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ 'ਚ ਮਜਦੂਰ ਜਥੇਬੰਦੀਆਂ ਵੱਲੋਂ ਸਘੰਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਿੰਦਰ ਸਿੰਘ ਜੰਗੀਆਣਾ, ਕਮਲਜੀਤ ਕੌਰ ਭਦੌੜ ਸਰਪੰਚ, ਅਮਨਦੀਪ ਕੌਰ ਬੀਹਲੀ ਖੜਕ ਸਿੰਘ ਵਾਲਾ, ਕਰਮਜੀਤ ਕੌਰ, ਚਰਨਜੀਤ ਕੌਰ, ਗੁਰਜੀਤ ਕੌਰ,ਸਨਦੀਪ ਕੌਰ,ਬਲਜਿੰਦਰ ਕੌਰ ਭਦੌੜ ਆਦਿ ਆਗੂ ਹਾਜ਼ਰ ਸਨ।