ਕਰਮਜੀਤ ਸਿੰਘ ਸਾਗਰ, ਧਨੌਲਾ

ਜ਼ਿਲ੍ਹਾ ਬਰਨਾਲਾ 'ਚ ਪੰਜਾਬ ਪ੍ਰਦੇਸ ਕਾਂਗਰਸ਼ ਪਾਰਟੀ ਦੇ ਸੀਨੀਆਰ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਮਸੀਹਾ ਬਣ ਕੇ ਆਏ ਹਨ। ਜਿਨਾਂ੍ਹ ਦੀ ਬਦੌਲਤ ਬਰਨਾਲੇ ਨੂੰ ਜ਼ਿਲ੍ਹਾ ਬਣਾਇਆ ਫਿਰ ਪਿੰਡਾਂ 'ਚ ਪੂਰਾ ਵਿਕਾਸ ਦੇ ਨਾਲ ਖਿਡਾਰੀਆਂ ਦੀਆਂ ਮੰਗਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪਿੰਡ ਬਡਬਰ ਵਿਖੇ ਚੇਅਰਮੈਨ ਬਲਾਕ ਸੰਮਤੀ ਬਰਨਾਲਾ ਹਰਦੇਵ ਸਿੰਘ ਠੀਕਰੀਵਾਲ ਦੇ ਸਹਿਯੋਗ ਸਦਕਾ ਪਿੰਡ ਬਡਬਰ ਵਿਖੇ ਖਿਡਾਰੀਆਂ ਤੇ ਕਲੱਬਾਂ ਵੱਲੋਂ ਕੀਤੀ ਮੰਗ ਨੂੰ ਪੂਰਾ ਕਰਦਿਆ ਬਲਾਕ ਸੰਮਤੀ ਮੈਂਬਰ ਪਰਦੀਪ ਚੀਮਾ ਨੇ ਲੱਕੀ ਸਟਾਰ ਗੋਇਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਤੇ ਸਨੀ ਭੁੱਲਰ ਬਲਾਕ ਪ੍ਰਧਾਨ ਯੂਥ ਕਾਂਗਰਸ ਬਰਨਾਲਾ ਦੇ ਸਾਥ ਨਾਲ ਬਲਾਕ ਸੰਮਤੀ ਫੰਡ 'ਚੋਂ ਖਿਡਾਰੀਆਂ ਨੂੰ ਵਾਲੀਬਾਲ, ਫੁੱਟਬਾਲ, ਕ੍ਰਿਕਟ ਕਿੱਟਾਂ ਦੇ ਨਾਲ ਜਿੰਮ ਦਾ ਸਾਮਾਨ ਮੁਹੱਈਆ ਕਰਵਾਇਆ। ਉਕਤ ਆਗੂਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਮੂਹ ਖਿਡਾਰੀਆ, ਪਿੰਡ ਵਾਸੀਆ ਤੇ ਪ੍ਰਧਾਨ ਮੋਹਰ ਸਿੰਘ ਭੁੱਲਰ, ਧਰਮਜੀਤ ਸਿੰਘ ਸਿੱਧੂ, ਸਰਵਣ ਸਿੰਘ ਲਹਿਰੀ ਸੰਮਤੀ ਮੈਂਬਰ ਭੈਣੀ ਮਹਿਰਾਜ, ਧੱਕੜ ਸਿੰਘ ਸੰਮਤੀ ਮੈਂਬਰ ਹਰੀਗੜ੍ਹ, ਰਵਨੀਤ ਭੱਟੀ ਪ੍ਰਧਾਨ ਬਡਬਰ ਯੂਥ ਕਾਂਗਰਸ, ਪ੍ਰਗਟ ਸਿੰਘ ਪੰਚ ਜਗਰਾਜ ਸਿੰਘ ਪੰਚ ਤੇਜਿੰਦਰ ਸੰਧੂ, ਅਕਾਸ ਭੁੱਲਰ ਪੰਮਾ, ਸਿੰਦਰੀ, ਜਤਿੰਦਰ, ਬਲਰਾਜ ਨੇ ਵੀ ਧੰਨਵਾਦ ਕਰਨ ਦੇ ਨਾਲ ਸ਼ਲਾਘਾ ਕੀਤੀ।