ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ

ਪਿਛਲੇ ਦਿਨੀਂ ਘਰੇਲੂ ਕਲੇਸ਼ ਕਾਰਨ ਪਿੰਡ ਗੰਗਹੋਰ ਦੀ ਲੜਕੀ ਅਮਨਦੀਪ ਕੌਰ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕਸ਼ੀ ਕਰ ਲਈ ਸੀ। ਮਿ੍ਤਕ ਲੜਕੀ ਪਰਿਵਾਰ ਵੱਲੋਂ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਤੰਗ ਕਰਨ ਦੇ ਦੋਸ਼ ਲਗਾਉਂਦਿਆਂ ਸਹੁਰਾ ਪਰਿਵਾਰ ਤੇ ਮਾਮਲਾ ਦਰਜ ਕਰਵਾ ਦਿੱਤਾ ਸੀ। ਪਰ ਪੁਲਿਸ ਵੱਲੋਂ ਸਹੁਰੇ ਪਰਿਵਾਰ ਖਿਲਾਫ਼ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਮਿ੍ਤਕ ਲੜਕੀ ਅਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਮਹਿਲ ਕਲਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰ, ਅਮਰਜੀਤ ਮਹਿਲ ਖੁਰਦ, ਬਲਾਕ ਸਕੱਤਰ ਅਮਨਦੀਪ ਰਾਏਸਰ,ਗੋਰਾ ਰਾਏਸਰ, ਨਿੰਮਾ ਗੰਗਹੋਰ, ਬਲਦੇਵ ਗੰਗਹੋਰ,ਟਿੰਮਨਦੀਪ ਗੰਗਹੋਰ, ਜੱਗਾ ਸਿੰਘ ਮਹਿਲ ਕਲਾਂ, ਬਲਜੀਤ ਮਹਿਲ ਕਲਾਂ, ਜਗਰੂਪ ਨਿਹਾਲੂਵਾਲ, ਦਲਜੀਤ ਸਿੰਘ, ਗੁਰਮੇਲ ਸਿੰਘ ,ਮੈਡੀਕਲ ਪੈ੍ਰਕਟੀਸਨਰ ਐਸੋਸੀਏਸ਼ਨ ਪੰਜਾਬ ਜ਼ਲਿ੍ਹਾ ਸਕੱਤਰ ਅਮਰਜੀਤ ਕੁੱਕੂ, ਜੁਆਇੰਟ ਸਕੱਤਰ ਬਲਦੇਵ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਜ਼ਲਿ੍ਹਾ ਪ੍ਰਧਾਨ ਗੁਰਦੇਵ ਸਿੰਘ ਮਹਿਲ ਖੁਰਦ ਨੇ ਮੰਗ ਕੀਤੀ ਕਿ ਅਮਨਦੀਪ ਕੌਰ ਦੀ ਮੌਤ ਲਈ ਜਿੰਮੇਵਾਰ ਦੋਸ਼ੀ ਸਹੁਰੇ ਪਰਿਵਾਰ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ। ਜੇਕਰ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਦੇਵ ਮਾਨ, ਕੁਲਵੰਤ ਕੌਰ, ਸੁਖਵੰਤ ਕੌਰ,ਰਾਜ ਕੌਰ, ਸਰਬਜੀਤ ਕੌਰ ਅਰਸ਼ਦੀਪ ਕੌਰ, ਹਰਪ੍ਰਰੀਤ ਕੌਰ, ਰਮਨਦੀਪ ਕੌਰ ਹਾਜ਼ਰ ਸਨ।