v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਸੇਖਾਂ ਤੋਂ ਇੱਕ ਲਾਪਤਾ ਨੌਜਵਾਨ ਦੀ ਲਾਸ਼ ਸ੍ਰੀ ਕੀਰਤਪੁਰ ਸਾਹਿਬ ਦੀ ਨਹਿਰ ਤੋਂ ਮਿਲਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸਦਰ ਬਰਨਾਲਾ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ 12 ਜੁਲਾਈ ਨੂੰ ਸੁਖਵਿੰਦਰ ਕੌਰ ਪਤਨੀ ਸੰਜੀਵ ਕੁਮਾਰ ਭੈਣੀ ਪੱਤੀ ਸੇਖਾ ਨੇ ਆਪਣੇ ਪਤੀ ਗੁੰਮਸ਼ੁਦਗੀ ਦੀ ਥਾਣੇ ਵਿਖੇ ਇਤਲਾਹ ਦਿੱਤੀ ਸੀ ਜਿਸ ਦੀ ਜਾਂਚ ਕਰਦਿਆਂ ਥਾਣਾ ਮੁਖੀ ਕੀਰਤਪੁਰ ਸਾਹਿਬ ਵੱਲੋਂ ਇਤਲਾਹ ਦਿੱਤੀ ਗਈ ਕਿ ਨਹਿਰ ਚੋਂ ਇਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਇਸ ਦੇ ਵਾਰਸਾਂ ਵੱਲੋਂ ਕੀਤੀ ਗਈ ਤੇ ਨਹਿਰ ਦੇ ਕੰਢੇ ਤੋਂ ਹੀ ਮੋਟਰਸਾਈਕਲ ਪੀ ਵੀ 13 ਡਬਲਯੂ 2872 ਡਿਸਕਵਰ ਬਰਾਮਦ ਹੋਇਆ ਹੈ । ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਗੁਜ਼ਾਰਾ ਜੁਲਾਈ ਨੂੰ ਬਾਲਪੁਰ ਆਪਣੇ ਮੋਟਰਸਾਈਕਲ ਤੇ ਘਰੋਂ ਚਲੇ ਗਏ ਸੀ ਨਾ ਪਰਤਣ ਤੇ ਉਨ੍ਹਾਂ ਨੇ ਸਦਰ ਥਾਣਾ ਬਰਨਾਲਾ ਵਿਖੇ ਇਤਲਾਹ ਦਿੱਤੀ ਸੀ । ਥਾਣਾ ਸਦਰ ਬਰਨਾਲਾ ਦੀ ਪੁਲਿਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਤੋਂ ਲਾਸ਼ ਨੂੰ ਲਿਆ ਕੇ ਬਰਨਾਲਾ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਸਟਮ ਕਰਵਾ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਜਾਵੇਗੀ ।

Posted By: Jagjit Singh