ਸਟਾਫ਼ ਰਿਪੋਰਟਰ, ਬਰਨਾਲਾ : ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਤਪਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ 21 ਅਗਸਤ ਨੂੰ ਪਿੰਡ ਉਗੋਕੇ ਦੇ ਖੇਡ ਮੈਦਾਨ 'ਚ ਕ੍ਰਿਕੇਟ ਟੂਰਨਾਂਮੈਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੀਆਂ 16 ਕ੍ਰਿਕੇਟ ਟੀਮਾਂ ਭਾਗ ਲੈ ਸਕਦੀਆਂ ਹਨ, ਜਿਸ ਦੀ ਕੋਈ ਵੀ ਐਂਟਰੀ ਨਹੀਂ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜਾਰ ਰੁਪਏ ਨਗਦ ਤੇ ਟਰਾਫੀ,ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 11 ਹਜਾਰ ਰੁਪਏ ਤੇ ਟਰਾਫੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 21 ਅਗਸਤ ਤੋਂ ਪਹਿਲਾਂ-ਪਹਿਲਾਂ ਅਪਣੀਆਂ ਐਂਟਰੀਆਂ ਕਰਵਾ ਸਕਦੇ ਹਨ। ਇਸ ਟੂਰਨਾਂਮੈਟ 'ਚ ਸਿਰਫ 16 ਟੀਮਾਂ ਹੀ ਹਲਕੇ ਦੀਆਂ ਭਾਗ ਲੈ ਸਕਦੀਆਂ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਤਜਿੰਦਰ ਿਢਲਵਾਂ ਤੇ ਨਰਾਇਣ ਸਿੰਘ ਪੰਧੇਰ, ਜਸਵਿੰਦਰ ਚੱਠਾ, ਕੌਸਲਰ ਧਰਮ ਪਾਲ ਸ਼ਰਮਾ, ਕੌਸਲਰ ਹਰਦੀਪ ਪੋਪਲ, ਕਾਲਾ ਚੱਠਾ, ਕੁਲਵਿੰਦਰ ਚੱਠਾ, ਰਿੰਕਾ ਮੋਬਾਇਲਾਂ ਵਾਲਾ, ਬੁੱਧ ਰਾਮ ਸਾਬਕਾ ਕੌਂਸਲਰ, ਬਲਜੀਤ ਬਾਸੀ ਆਦਿ ਪਾਰਟੀ ਵਰਕਰ ਹਾਜ਼ਰ ਸਨ।