ਸਟਾਫ਼ ਰਿਪੋਰਟਰ, ਬਰਨਾਲਾ : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ 'ਚ ਪਹਿਲੀ ਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਵਾਕ ਬਣਾਓ ਸਰਗਰਮੀ ਕਰਵਾਈ ਗਈ। ਇਸ 'ਚ ਟੀਚਰਾਂ ਨੇ ਕੁਝ ਕਾਰਡਾ 'ਤੇ ਸ਼ਬਦ ਲਿਖ ਕੇ ਉਲਟ-ਪੁਲਟ ਕਰਕੇ ਬੱਚਿਆਂ ਦੇ ਅੱਗੇ ਰੱਖਿਆ ਤੇ ਬੱਚਿਆਂ ਨੂੰ ਵਿਸ਼ਾ ਵਸਤੂ, ਮਦਦਗਾਰ ਸ਼ਬਦ ਕਿਵੇਂ ਤੇ ਕਿੱਥੇ ਲਗਾਉਣਾ ਹੈ, ਬਾਰੇ ਦੱਸਿਆ ਤਾਂ ਬੱਚਿਆ ਨੇ ਉਨਾਂ੍ਹ ਸ਼ਬਦ ਕਾਰਡਾ ਨੂੰ ਵਿਸ਼ਾ ਮਦਦਗਾਰ ਸ਼ਬਦ, ਵਸਤੂ ਨੂੰ ਤਰਤੀਬ ਨਾਲ ਲਗਾ ਕੇ ਨਵੇਂ-ਨਵੇਂ ਵਾਕ ਬਣਾਏ। ਇਸ ਨਾਲ ਬੱਚਿਆਂ ਦੇ ਪੜਨ ਕੌਸ਼ਲ ਨੂੰ ਸੁਧਾਰਨ 'ਚ ਵੀ ਮਦਦ ਮਿਲਦੀ ਹੈ। ਸੀਨੀਅਰ ਕੋ-ਆਰਡੀਨੇਟਰ ਨੇ ਦੱਸਿਆ ਕਿ ਇਸ ਵਾਕ ਸੰਰਚਨਾ ਤੇ ਸ਼ਬਦਾਵਲੀ ਨਾਲ ਮਜੇਦਾਰ ਤੇ ਆਸਾਨ ਤਰੀਕੇ ਨਾਲ ਜਾਣੂ ਕਰਵਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਤੇ ਇਹਨਾਂ ਸਰਗਰਮੀਆਂ ਦੁਆਰਾ ਬੱਚੇ ਵੀ ਖੇਡ-ਖੇਡ 'ਚ ਬੜੇ ਮਜੇ ਨਾਲ ਸਿੱਖਦੇ ਹਨ। ਪਿੰ੍ਸੀਪਲ ਨੇ ਵੀ ਇਸ ਸਰਗਰਮੀ ਨੂੰ ਸਲਾਹਉਂਦੇ ਹੋਏ ਭਵਿੱਖ 'ਚ ਵੀ ਇਸੇ ਤਰਾਂ ਦੀਆਂ ਸਰਗਰਮੀਆਂ ਦੁਆਰਾ ਪੜਾਉਣ ਲਈ ਪੇ੍ਰਿਤ ਕੀਤਾ। ਉਨਾਂ੍ਹ ਦੱਸਿਆ ਕਿ ਇਹ ਵਾਕ ਸਰਕਰਮੀ ਬੱਚਿਆਂ ਲਈ ਸ਼ੁਰੂਕਰਨ ਦੇ ਲਈ ਇੱਕ ਮਹਾਨ ਜਗਾ ਹੈ। ਜਿਸ ਨਾਲ ਛੋਟੇ ਬੱਚੇ ਖੁਦ ਵਾਕ ਬਣਾਉਣਾ ਵੀ ਸਿੱਖ ਰਹੇ ਹਨ ਤੇ ਖੇਡ-ਖੇਡ 'ਚ ਜਲਦੀ ਵੀ ਸਿੱਖ ਰਹੇ ਹਨ।