v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਵੱਲੋਂ ਇਕ ਵਿਅਕਤੀ ਦੇ ਪੈਰ 'ਤੇ ਗੱਡੀ ਚੜਾਉਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਟੇਕ ਚੰਦ ਨੇ ਦੱਸਿਆ ਕਿ ਮੁਦੱਈ ਗੁਰਮੀਤ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਭਦੌੜ ਨੇ ਬਿਆਨ ਦਰਜ ਕਰਵਾਏ ਹਨ ਕਿ ਮੁੱਦਈ ਸ਼ਾਮ ਨੂੰ ਦੀਪਗੜ ਰੋਡ 'ਤੇ ਦੁੱਧ ਪਾਉਣ ਜਾ ਰਿਹਾ ਸੀ, ਤਾਂ ਜਸਪ੍ਰੀਤ ਸਿੰਘ ਉਰਫ਼ ਹੈਪੀ ਤੇ ਲੁੱਟਰ ਸਿੰਘ ਵਾਸੀਅਨ ਭਦੌੜ ਨੇ ਮੁਦੱਈ 'ਚ ਗੱਡੀ ਮਾਰੀ ਤੇ ਗੱਡੀ ਦਾ ਟਾਇਰ ਮੁੱਦਈ ਦੇ ਪੈਰ 'ਤੇ ਚੜ੍ਹਾ ਦਿੱਤਾ। ਉਕਤ ਵਿਅਕਤੀਆਂ ਨੇ ਗੱਡੀ 'ਚੋਂ ਉਤਰ ਕੇ ਉਸ ਨਾਲ ਗਾਲੀ-ਗਲੋਚ ਵੀ ਕੀਤਾ। ਵਜਾ ਰੰਜਿਸ਼ ਜਸਪ੍ਰੀਤ ਸਿੰਘ ਉਕਤ ਨਾਲ ਮੁੱਦਈ ਦਾ ਖਾਲ ਦਾ ਝਗੜਾ ਚੱਲਦਾ ਹੈ। ਜਿਸ ਕਰਕੇ ਪਹਿਲਾਂ ਵੀ ਇਨ੍ਹਾਂ ਨੇ ਮੁੱਦਈ ਦੇ ਭਰਾ ਨਾਲ ਲੜਾਈ ਝਗੜਾ ਕੀਤਾ ਸੀ। ਪੁਲਿਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Ramanjit Kaur