v> Barnala Crime : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਇੱਥੇ ਤਾਇਨਾਤ ਏਐੱਸਆਈ 'ਤੇ ਔਰਤ ਨਾਲ ਛੇਡ਼ਛਾਡ਼ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ ਜਿਸ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ।

ਇਨਸਾਫ਼ ਲਈ ਥਾਣਾ ਧਨੌਲੀ ਪੁੱਜੀ ਔਰਤ ਨਾਲ ਛੇਡ਼ਛਾਡ਼ ਤੇ ਜਿਨਸੀ ਸ਼ੋਸ਼ਣ 'ਤੇ ਪੁਲਿਸ ਨੇ ਏਐੱਸਆਈ 'ਤੇ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਦਵਾਈਆਂ ਦੀ ਕੰਪਨੀ 'ਚ ਕੰਮ ਕਰਦੀ ਪੀਡ਼ਤ ਔਰਤ ਨੇ 22 ਸਤੰਬਰ ਨੂੰ SSP Barnala ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਏਐੱਸਆਈ ਗੁਰਮੇਲ ਸਿੰਘ ਨੇ ਉਸ ਨਾਲ ਛੇਡ਼ਛਾਡ਼ ਕੀਤੀ। ਔਰਤ ਮੁਤਾਬਿਕ ਉਸ ਨੇ ਲਿਖਤੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਸਬੰਧੀ ਉਹ ਉਸ ਦੇ ਕੋਲ ਗਈ ਤਾਂ ਏਐੱਸਆਈ ਗੁਰਮੇਲ ਸਿੰਘ ਨੇ ਉਸ ਨੂੰ ਦੀਪਕ ਢਾਬਾ ਧਨੌਲਾ ਤੇ ਰੇਲਵੇ ਸਟੇਸ਼ਨ ਬਰਨਾਲਾ ਸੱਦ ਕੇ ਗ਼ਲਤ ਨੀਅਤ ਨਾਲ ਛੇਡ਼ਛਾਡ਼ ਕੀਤੀ। ਇਹੀ ਨਹੀਂ ਉਸ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਵੀ ਮਜਬੂਰ ਕੀਤਾ। ਪੀਡ਼ਤਾ ਦੀ ਸ਼ਿਕਾਇਤ 'ਤੇ ਏਐੱਸਆਈ ਗੁਰਮੇਲ ਸਿੰਘ ਨੂੰ ਨਾਮਜ਼ਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Posted By: Seema Anand