ਬਨਰਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ਨੇੜੇ ਪਿੰਡ ਘੁੰਨਸ ਵਿਚ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਡਿਵਾਈਡਰ 'ਚ ਵਜ ਕੇ ਪਲਟ ਗਈ। ਹਾਦਸੇ ਵਿਚ 4 ਔਰਤਾਂ ਸਮੇਤ 7 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਵਿਚ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਤੇ ਬਾਅਦ 'ਚ ਸਾਰੇ ਆਪਣੀ ਰਿਹਾਇਸ਼ ਰਾਏ ਸਿੰਘ ਨਗਰ (ਗੰਗਾਨਗਰ) ਰਵਾਨਾ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਕੁਮਾਰ (38) ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਮਨ (34), ਮਾਤਾ ਵਿਮਲਾ (55), ਬੇਟੇ ਭਵਸ਼ਿਯ ਤੋਰੀ (16), ਭਤੀਜੇ ਰੋਹਿਤ ਕੁਮਾਰ (14) ਸਮੇਤ ਤੁਲਸੀ ਨਾਲ ਹਰਿਦੁਆਰ ਤੋਂ ਰਾਤ ਕਰੀਬ 10 ਵਜੇ ਚੱਲ ਕੇ ਗੰਗਾਨਗਰ ਜਾ ਰਹੇ ਸਨ ਤਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਘੁੰਨਸ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਸਵੇਰੇ ਕਰੀਬ 5 ਵਜੇ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਡਿਵਾਈਡਰ 'ਚ ਵੱਜੀ, ਜਿਸ ਤੋਂ ਬਾਅਦ ਪਲਟਦੀ ਹੋਈ ਦੂਸਰੇ ਪਾਸੇ ਜਾ ਕੇ ਸਿੱਧੀ ਹੋ ਗਈ। ਸਵੇਰ ਦਾ ਸਮਾਂ ਹੋਣ ਤੇ ਪਿੱਛਿਓਂ ਕੋਈ ਵਾਹਨ ਨਾ ਆਉਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਤੇ ਕਾਰ 'ਚ ਸਵਾਰ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਮਿੰਨੀ ਸਹਾਰਾ ਕਲੱਬ ਤੇ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ ਗਿਆ।

ਸੂਤਰਾਂ ਅਨੁਸਾਰ ਹਾਦਸੇ 'ਚ ਜ਼ਖ਼ਮੀ ਵਿਅਕਤੀ ਆਈਏਐੱਸ ਅਧਿਕਾਰੀ ਘਣਸ਼ਿਆਮ ਥੋਰੀ ਦੇ ਰਿਸ਼ਤੇਦਾਰ ਹਨ ਜੋ ਸੰਗਰੂਰ 'ਚ ਡੀਸੀ ਅਹੁਦੇ 'ਤੇ ਤਾਇਨਾਤ ਹਨ। ਹਾਦਸੇ 'ਚ ਜ਼ਖ਼ਮੀਆਂ ਦਾ ਵਾਲ-ਵਾਲ ਬਚਾਏ ਹੋ ਗਿਆ।

Posted By: Seema Anand