ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਿੰਘ ਸਭਾ ਲਹਿਰ, ਅਕਾਲੀ ਲਹਿਰ ਤੇ ਰਿਆਸਤੀ ਪਰਚਾ ਮੰਡਲ ਦੇ ਪ੍ਰਧਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਐਡਵੋਕੇਟ ਜਗਮੀਤ ਸਿੰਘ ਦੂਜੀ ਵਾਰ ਕੈਨੇਡਾ ਵਿਖੇ ਐੱਮਪੀ ਚੁਣੇ ਗਏ ਹਨ। ਐਡਵੋਕੇਟ ਜਗਮੀਤ ਸਿੰਘ ਦੀ ਜਿੱਤ ਦੀ ਖੁਸ਼ੀ 'ਚ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ 'ਚ ਖੁਸ਼ੀ ਦਾ ਮਾਹੌਲ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ, ਸਰਪੰਚ ਕਿਰਨਜੀਤ ਸਿੰਘ, ਅਵਤਾਰ ਸਿੰਘ ਔਲਖ, ਅਵਤਾਰ ਸਿੰਘ ਮਾਨ, ਹਰਦੇਵ ਸਿੰਘ ਢਿੱਲੋਂ, ਮੁਖਤਿਆਰ ਸਿੰਘ ਢਿੱਲੋਂ, ਬਲਦੇਵ ਸਿੰਘ ਨਹਿਲ, ਉਜਾਗਰ ਸਿੰਘ ਔਲਖ, ਅਮਰਜੀਤ ਸਿੰਘ ਮਾਨ, ਸਾਬਕਾ ਸਰਪੰਚ ਗੁਰਦਿਆਲ ਸਿੰਘ ਮਾਨ, ਧਰਮਿੰਦਰ ਸਿੰਘ ਪੰਚ, ਜਸਵੀਰ ਸਿੰਘ ਸੀਰਾ, ਗਾਇਕ ਯਸ਼ ਭੁੱਲਰ, ਧਰਮਿੰਦਰ ਸਿੰਘ ਔਲਖ, ਪੰਚ ਗੁਰਚਰਨ ਸਿੰਘ, ਜਸਵੀਰ ਸਿੰਘ ਭੁੱਲਰ, ਸੰਗੀਤਕਾਰ ਮਿਊਜ਼ਿਕ ਅੰਪਰਾਇਰ ਪਾਲ ਸਿੱਧੂ, ਪਿੰਡ ਦੀ ਨੌਜਵਾਨ ਸਭਾ ਦੇ ਆਗੂ ਤੇ ਵਰਕਰਾਂ ਸਣੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਤੇ ਜਸ਼ਨ ਮਨਾਏ।

ਐਡਵੋਕੇਟ ਜਗਮੀਤ ਸਿੰਘ ਨੂੰ ਨਹੀਂ ਮਿਲਿਆ ਸੀ ਭਾਰਤ ਦਾ ਵੀਜ਼ਾ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ ਤੇ ਸਰਪੰਚ ਕਿਰਨਜੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਜਗਮੀਤ ਸਿੰਘ ਕੈਨੇਡਾ 'ਚ ਸਿੱਖੀ ਦੇ ਪ੍ਰਚਾਰ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਕੈਨੇਡਾ ਦੀ ਪਾਰਲੀਮੈਂਟ 'ਚ 84 ਦੇ ਦੰਗਿਆਂ ਸਬੰਧੀ ਨਿੰਦਿਆ ਦਾ ਮੁੱਦਾ ਲਿਆਂਦਾ ਸੀ, ਜਿਸ ਦੇ ਚੱਲਦਿਆਂ ਸਾਲ 2013-14 'ਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਸੀ। ਸਰਕਾਰ ਦੇ ਇਸ ਰੁਖ ਦੀ ਸਿੱਖ ਜਥੇਬੰਦੀਆਂ ਵੱਲੋਂ ਅਲੋਚਨਾ ਵੀ ਕੀਤੀ ਗਈ ਸੀ।

Posted By: Seema Anand