ਗੁਰਮੁੱਖ ਸਿੰਘ ਹਮੀਦੀ/ ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਪਿੰਡ ਖਿਆਲੀ ਤੇ ਸਹੌਰ ਦੇ 9 ਕਿਸਾਨਾਂ ਦੇ ਖੇਤਾਂ 'ਚੋਂ ਮੋਟਰਾਂ ਤੋਂ ਕੇਬਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਲੱਖਾ ਖਿਆਲੀ ਨੇ ਦੱਸਿਆ ਕਿ ਦੱਸਿਆ ਕਿ ਅਣਪਛਾਤੇ ਚੋਰ ਗੁਰਜੰਟ ਸਿੰਘ ਗਰੇਵਾਲ, ਜੀਤ ਸਿੰਘ ਗਰੇਵਾਲ ,ਅਮਰ ਸਿੰਘ ਗਰੇਵਾਲ ,ਗੁਰਨਾਮ ਸਿੰਘ ਗਰੇਵਾਲ, ਸਾਬਕਾ ਸਾਬਕਾ ਸਰਪੰਚ ਜੀਤ ਸਿੰਘ ਸਹੌਰ ਦੀਆਂ ਦੋ ਮੋਟਰਾਂ ਅਤੇ ਸੁੱਖਾ ਸਿੰਘ ਖਿਆਲੀ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਵੱਢ ਕੇ ਲੈ ਗਏ ।

ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਤਾਰਾਂ ਨੂੰ ਕਿਸਾਨ ਗੁਰਜੰਟ ਸਿੰਘ ਦੀ ਕੋਠੀ 'ਚ ਅੱਗ ਲਾ ਕੇ ਵਿਚੋਂ ਤਾਂਬਾ ਕੱਢਿਆ ਗਿਆ। ਚੋਰਾਂ ਵੱਲੋਂ ਅੱਗ ਲਗਾਉਣ ਕਰਕੇ ਮੋਟਰ ਦਾ ਸਟਾਰਟਰ ਵੀ ਮੱਚ ਗਿਆ ।ਇਸ ਮੌਕੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ 'ਤੇ ਤੁਰੰਤ ਰੋਕ ਲਗਾਈ ਜਾਵੇ ।

Posted By: Jagjit Singh