ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਜ ਵੀਰਵਾਰ ਨੂੰ ਮੁੜ੍ਹ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। ਜਿੰਨ੍ਹਾਂ ਦਾ ਵਿਆਹ ਹਰਿਆਣਾ ਦੇ ਪਿਹੋਵਾ ਮੂਲ ਦੀ ਡਾ. ਗੁਰਪ੍ਰੀਤ ਕੌਰ ਨਾਲ ਹੋ ਰਿਹਾ ਹੈ, ਜੋ ਪੇਸ਼ੇ ਤੋਂ ਐੱਮਬੀਬੀਐੱਸ ਡਾਕਟਰ ਹਨ ਤੇ ਰਾਜਪੁਰਾ ਰਹਿ ਰਹੇ ਹਨ। ਉਹ ਤੇ ਭਗਵੰਤ ਮਾਨ ਕਰੀਬ ਡੇਢ ਸਾਲ ਤੋਂ ਕਾਫ਼ੀ ਨੇੜੇ ਸਨ। ਸੀਐੱਮ ਮਾਨ ਨੂੰ ਵਿਆਹ ਦੀ ਵਧਾਈ ਦਿੰਦਿਆਂ ਖੇਡ ਮੰਤਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹੁਣ ਵੱਡੇ ਭਰਾ ਤੋਂ ਬਾਅਦ ਛੋਟੇ ਭਰਾ ਦੀ ਵਾਰੀ ਵੀ ਆਈ ਲਓ। ਉਨ੍ਹਾਂ ਹੱਸਦਿਆਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੈਰੀ ਹੱਥ ਲਗਾਕੇ ਆਸ਼ੀਰਵਾਦ ਲਵਾਂਗਾ, ਤਾਂ ਜੋ ਸਾਡੇ ਵਿਆਹ ਦੀ ਵਾਰੀ ਵੀ ਜਲਦ ਆਵੇ। ਖੇਡ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਇਹ ਵੀਡਿਓ ਸੋਸ਼ਲ ਮੀਡੀਆ ’ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ’ਚ ਉਨ੍ਹਾਂ ਵਲੋਂ ਸੀਐੱਮ ਭਗਵੰਤ ਮਾਨ ਦੇ ਵਿਆਹ ਦੀ ਖੁਸ਼ੀ ਜਤਾਈ ਜਾ ਰਹੀ ਹੈ।

Posted By: Sandip Kaur