ਨਿਰਮਲ ਿਝੰਜਰ, ਭਦੌੜ : ਐਤਵਾਰ ਨੂੰ ਬਲੱਡ ਡੋਨਰ ਸੁਸਾਇਟੀ ਬਰਨਾਲਾ ਵੱਲੋਂ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਉੱਗੋਕੇ ਦੇ ਸਹਿਯੋਗ ਨਾਲ ਪਿੰਡ ਉੱਗੋਕੇ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੋਗਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਕੀਤਾ। ਕੈਂਪ 'ਚ ਸਰਕਾਰੀ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਪਹੁੰਚੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੱਡ ਡੋਨਰ ਸੁਸਾਇਟੀ ਬਰਨਾਲਾ ਦੇ ਪ੍ਰਧਾਨ ਨਿਰਮਲ ਿਝੰਜਰ ਨੈਣੇਵਾਲੀਆ ਨੇ ਦੱਸਿਆ ਕਿ ਕੈਂਪ 'ਚ 35 ਯੂਨਿਟਾਂ ਇਕੱਤਰ ਹੋਈਆਂ। ਉਨਾਂ੍ਹ ਦੱਸਿਆ ਕਿ ਖੂਨਦਾਨ ਕਰਨ ਵਾਲੇ ਡੋਨਰ ਵੀਰਾਂ ਦਾ ਮੈਡਲ ਤੇ ਸਰਟੀਫੀਕੇਟ ਨਾਲ ਸਾਬਕਾ ਸਰਪੰਚ ਡੋਗਰ ਸਿੰਘ ਸਾਬਕਾ ਚੇਅਰਮੈਨ ਨੇ ਸਨਮਾਨ ਕੀਤਾ। ਉਨਾਂ੍ਹ ਨੇ ਖੂਨਦਾਨ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਪੇ੍ਰਿਤ ਕੀਤਾ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਲਾਭ ਸਿੰਘ ਉਗੋਕੇ, ਡਾ. ਧਰਮਿੰਦਰ ਗਰਗ ਗੁਰੂ ਨਾਨਕ ਮਨੋਰੋਗ ਹਸਪਤਾਲ ਬਰਨਾਲਾ, ਅਵਤਾਰ ਸਿੰਘ ਖਾਲਸਾ ਪਹੁੰਚੇ ਸਨ। ਇਸ ਸਮੇਂ ਬਲੱਡ ਡੋਨਰ ਬਰਨਾਲਾ ਐੱਨਜੀਓ ਦੇ ਆਗੂ ਹਰਦੀਪ ਠੀਕਰੀਵਾਲ, ਰਮਨਦੀਪ ਠੀਕਰੀਵਾਲ, ਜਗਜੀਤ ਬਖਤਗੜ੍ਹ, ਬਲਵੰਤ ਜੇਠੂਕੇ, ਗੁਰਪ੍ਰਰੀਤ ਮੌੜ ਨਾਭਾ, ਜਗਜੀਤ ਸਿੰਘ, ਮੰਗਤ ਰਾਏ, ਗੁਰਪ੍ਰਰੀਤ ਸਿੰਘ, ਜਸਵੰਤ ਸਿੰਘ ਤੇ ਕ੍ਰਾਂਤੀਕਾਰੀ ਯੂਥ ਕਲੱਬ ਭਦੌੜ ਦੇ ਆਗੂ ਸ਼ਸ਼ੀ ਕਾਂਤ, ਬਲੌਰ ਸਿੰਘ, ਬਲੱਡ ਡੋਨਰ ਸੁਸਾਇਟੀ ਦੇ ਵਾਇਸ ਪ੍ਰਧਾਨ ਗੁਰਤੇਜ ਉੱਗੋਕੇ, ਅਮਨਦੀਪ ਸਿੰਘ ਉੱਗੋਕੇ, ਲਵੀਂ ਉੱਗੋਕੇ ਸੁਖਦੀਪ ਖੁਸ਼ੀ, ਲਾਡੀ ਸਰਪੰਚ, ਅਮਨਦੀਪ ਸਾਬਕਾ ਮੈਂਬਰ, ਜਗਸੀਰ ਸਿੰਘ ਬੱਬੂ ਇਕਾਈ ਪ੍ਰਧਾਨ ਬੀਕੇਯੂ ਕਾਦੀਆਂ, ਜਗਸੀਰ ਸਿੱਧੂ ਬਰਨਾਲਾ, ਮੈੈਂਬਰ ਆਦਿ ਹਾਜ਼ਰ ਸਨ।