ਯਾਦਵਿੰਦਰ ਸਿੰਘ ਭੁੱਲਰ /ਜਸਵੀਰ ਸਿੰਘ ਵਜੀਦਕੇ, ਬਰਨਾਲਾ /ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ 'ਚ ਪਾਈ ਪਟੀਸਨ ਤੋਂ ਬਾਅਦ ਭਾਕਿਯੂ (ਲੱਖੋਵਾਲ) ਨੂੰ ਅਲਵਿਦਾ ਕਹਿਣ ਵਾਲੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਵੱਲੋਂ ਆਪਣੀ ਸਮੁੱਚੀ ਜਿਲ੍ਹਾ ਜਥੇਬੰਦੀ ਤੇ ਸੈਕੜੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ' ਚ ਸ਼ਾਮਲ ਹੋਣ ਦਾ ਅੈਲਾਨ ਕੀਤਾ ਗਿਆ ।

ਇਸ ਮੌਕੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਤੇ ਸਮੁੱਚੀ ਜਿਲ੍ਹਾ ਜਥੇਬੰਦੀ ਨੂੰ ਭਾਕਿਯੂ (ਕਾਦੀਆ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਸ਼ਾਮਲ ਕੀਤਾ । ਇਸ ਮੌਕੇ ਜਗਸੀਰ ਸਿੰਘ ਛੀਨੀਵਾਲ ਨੇ ਭਾਕਿਯੂ (ਲੱਖੋਵਾਲ) ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਨੂੰ ਢਾਹ ਲਾਉਣ ਦੀ ਮਨਸਾ ਨਾਲ ਹੀ ਪਟੀਸ਼ਨ ਦਾਇਰ ਕੀਤੀ ਸੀ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਭਾਵੇਂ ਲੱਖੋਵਾਲ ਵੱਲੋਂ ਪਟੀਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਪਰ ਉਸ ਦਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੀ ਜ਼ਿਲਾ ਜਥੇਬੰਦੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਗਸੀਰ ਸਿੰਘ ਛੀਨੀਵਾਲ ਦੇ ਕਾਦੀਆਂ ਗਰੁੱਪ 'ਚ ਸ਼ਾਮਲ ਹੋਣ ਨਾਲ ਸਮੁੱਚੇ ਜ਼ਿਲ੍ਹੇ ਬਰਨਾਲਾ ਚੋਂ ਲੱਖੋਵਾਲ ਗਰੁੱਪ ਦਾ ਸਫਾਇਆਂ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਭਾਕਿਯੂ ਕਾਦੀਆਂ ਦੀਆਂ ਪਹਿਲਾਂ 16 ਜਿਲਿਆਂ ਚ ਜਥੇਬੰਦੀਆਂ ਚੱਲ ਰਹੀਆਂ ਸਨ ਅੱਜ ਛੀਨੀਵਾਲ ਦੇ ਸ਼ਾਮਲ ਹੋਣ ਨਾਲ ਸੂਬੇ ਦੇ 17 ਜਿਲਿਆਂ ਚ ਜਿਲ੍ਹਾ ਯੁਨਿਟਾ ਹੋ ਗਈਆ ਹਨ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਛੀਨੀਵਾਲ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਣੇ ਰਹਿਣਗੇ ਅਤੇ ਸਮੁੱਚੀ ਜ਼ਿਲ੍ਹਾ ਜਥੇਬੰਦੀ ਉਨ੍ਹਾਂ ਦੀ ਅਗਵਾਈ ਚ ਇਸੇ ਤਰ੍ਹਾਂ ਕਾਇਮ ਰਹੇਗੀ। ਇਸ ਮੌਕੇ ਇਸ ਮੌਕੇ ਗੁਰਧਿਆਨ ਸਿੰਘ ਸਹਿਜੜਾ,ਮਿੱਤਰਪਾਲ ਸਿੰਘ ਗਾਗੇਵਾਲ,ਸਿਕੰਦਰ ਸਿੰਘ ਨਿੰਮ ਵਾਲਾ ਮੌੜ,ਗਗਨਦੀਪ ਸਿੰਘ ਸਹਿਜੜਾ, ਹਰਭਜਨ ਸਿੰਘ ਕਲਾਲਾ ਰਣਜੀਤ ਸਿੰਘ ਮਿੱਠੂ ਕਲਾਲਾ, ਮੋਹਨ ਸਿੰਘ ਰਾਏਸਰ, ਡਾਕਟਰ ਜਰਨੈਲ ਸਿੰਘ ਸਹੌਰ, ਜਸਵਿੰਦਰ ਸਿੰਘ ਮੰਡੇਰ, ਮੱਘਰ ਸਿੰਘ ਸਹਿਜੜਾ ਹਾਜ਼ਰ

Posted By: Jagjit Singh