ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਜ਼ਿਲੇ ’ਚ ਕਾਂਗਰਸ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਸੋਚ 'ਤੇ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੰਗਲਵਾਰ ਨੂੰ ਭਾਜਪਾ ਦੇ ਵੱਡੇ ਆਗੂਆਂ ਸਣੇ ਸ਼ਹਿਰ ਦੀਆਂ ਵੱਖ-ਵੱਖ ਸਭਾਵਾਂ, ਐਸੋਸੀਏਸ਼ਨਾਂ ਤੇ ਵਪਾਰੀ ਭਾਈਚਾਰੇ ਦੇ ਪੰਜ ਦਰਜਨ ਦੇ ਕਰੀਬ ਵੱਡੇ ਤੇ ਮੋਹਤਬਰ ਆਗੂ ਕਾਂਗਰਸ ’ਚ ਸ਼ਾਮਲ ਹੋਏ। ਢਿੱਲੋਂ ਦੀ ਅਗਵਾਈ ’ਚ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ’ਚ ਲਏ ਸਟੈਂਡ ਕਾਰਨ ਭਾਜਪਾ ਆਗੂਆਂ ਦਾ ਹਿਰਦੇ ਪਰਿਵਰਤਨ ਹੋਇਆ ਤੇ ਉਨ੍ਹਾਂ ਆਪਣੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੇ ਰੋਸ ’ਚ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜ੍ਹਿਆ। ਬਾਕੀ ਐਸੋਸੀਸ਼ੇਨਾਂ ਦੇ ਆਗੂਆਂ ਵੱਲੋਂ ਢਿੱਲੋਂ ਦੀ ਅਗਵਾਈ ’ਚ ਸ਼ਹਿਰ ਦੀ ਬਦਲੀ ਨੁਹਾਰ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਕੀਤਾ ਗਿਆ। ਸਾਰੇ ਸ਼ਾਮਲ ਹੋਏ ਆਗੂਆਂ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕੇਵਲ ਸਿੰਘ ਢਿੱਲੋਂ ਦੀ ਜਿੱਤ ਪੱਕੀ ਕਰਨ ਲਈ ਦਿਨ-ਰਾਤ ਮਿਹਨਤ ਕਰਨ ਦਾ ਪ੍ਰਣ ਕੀਤਾ ਤਾਂ ਜੋ ਮੁੜ੍ਹ ਤੋਂ ਬਨਣ ਵਾਲੀ ਕਾਂਗਰਸ ਸਰਕਾਰ ’ਚ ਢਿੱਲੋਂ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਸਕੇ ਜਿਸ ਨਾਲ ਬਰਨਾਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ।


ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ ’ਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਸਵਾਗਤ ਤੇ ਸਨਮਾਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਾਰਿਆਂ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ’ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਇਹੋ ਸੋਚ ਹੈ ਕਿ ਬਰਨਾਲਾ ਦੇ ਚੌਤਰਫਾ ਵਿਕਾਸ ਲਈ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ, ਉਥੇ ਬਰਨਾਲਾ ਜ਼ਿਲ੍ਹੇ ਨੂੰ ਸੂਬੇ ਦਾ ਨੰਬਰ ਇਕ ਜ਼ਿਲ੍ਹਾ ਬਣਾਉਣ ਲਈ ਦਿ੍ੜ ਸੰਕਲਪ ਲਿਆ ਹੋਇਆ ਹੈ। ਇਸ ਦਿਸ਼ਾ ’ਚ ਵੱਡੇ ਮੀਲ ਪੱਥਰ ਸਥਾਪਤ ਕੀਤੇ ਗਏ ਹਨ। ਮੰਗਲਵਾਰ ਨੂੰ ਕਾਂਗਰਸ ’ਚ ਸ਼ਾਮਲ ਹੋਏ ਸਮੂਹ ਆਗੂਆਂ ਤੇ ਵਰਕਰਾਂ ਵੱਲੋ ਕੌਂਸਲਰ ਨਰਿੰਦਰ ਗਰਗ ਨੀਟਾ, ਭਾਜਪਾ ਦੇ ਮੰਡਲ ਪ੍ਰਧਾਨ ਯਸ਼ਪਾਲ ਗਰਗ, ਭਾਜਰਾ ਬੀਸੀ ਸੈਲ ਦੇ ਪ੍ਰਧਾਨ ਹਰਮਨ ਸਿੰਘ, ਯੂਵਾ ਮਾਰਚ ਦੇ ਸਾਬਕਾ ਪ੍ਰਧਾਨ ਡਿੰਪਲ ਕਾਂਸਲ, ਬਰਨਾਲਾ ਵੈਲਫੇਅਰ ਕਲੱਬ ਦੇ ਸਕੱਤਰ ਵਿਜੇ ਗੁਪਤਾ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਰਾਕੇਸ਼ ਗੋਇਲ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ ਨੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ’ਚ ਬਰਨਾਲਾ ਦੇ ਸਰਵਪੱਖੀ ਵਿਕਾਸ ਦਾ ਅਹਿਦ ਲਿਆ ਤੇ ਇਹ ਵਿਸ਼ਵਾਸ ਦਿਵਾਇਆ ਕਿ ਢਿੱਲੋਂ ਵੱਲੋਂ ਸ਼ੁਰੂ ਕੀਤੇ ਵਿਕਾਸ ਏਜੰਡੇ ਨੂੰ ਹੋਰ ਅੱਗੇ ਲਿਜਾਣ ਲਈ ਸਖ਼ਤ ਮਿਹਨਤ ਕਰਨਗੇ।


ਉਨ੍ਹਾਂ ਕਿਹਾ ਕਿ ਸ਼ਹਿਰੀਆਂ ਦੇ ਨਾਲ ਵਪਾਰੀਆਂ ਤੇ ਉਦਯੋਗਾਂ ਲਈ ਕਾਂਗਰਸ ਸਰਕਾਰ ਨੇ ਵੱਡੇ ਕੰਮ ਕੀਤੇ ਹਨ। ਇਸ ਮੌਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਐਡਵੋਕੇਟ ਲੱਕੀ ਸਹੌਰੀਆ, ਰਾਜੀਵ ਕੁਮਾਰ (ਜੈਟ ਬੈਟਰੀਜ਼), ਬਿਪਨ ਗੁਪਤਾ (ਸਿਟੀ ਟਾਇਰਜ਼), ਪਵਨ ਸ਼ਰਮਾ ਕੰਟਰੈਕਟਰ, ਸੋਨੂੰ ਸਿੰਗਲਾ (ਮੀਤ ਪ੍ਰਧਾਨ ਬੀਜੇਏਪੀ ਮੰਡਲ), ਰੋਹਿਤ ਸਿੰਗਲਾ, ਸਤੀਸ਼ ਕੁਮਾਰ (ਸਕੱਤਰ, ਭਾਜਪਾ ਮੰਡਲ), ਰਾਮ ਸਰੂਪ ਸ਼ਰਮਾ (ਲਿਖਾਰੀ ਸਭਾ), ਪ੍ਰੀਤ ਸਿੰਗਲਾ, ਸੰਦੀਪ ਗੋਇਲ (ਸਿਟੀ ਜਨਰਲ ਸਟੋਰ), ਬਿੰਦਰ ਗਰਗ (ਸ਼ਿਵਾ ਧਰਮ ਕੰਡਾ), ਸੁਭਾਸ਼ ਸ਼ਰਮਾ (ਸ਼ੁਭਮ ਕਲਾਥ ਹਾਊਸ), ਨਰੇਸ਼ ਕੁਮਾਰ (ਐਨਕੇ ਇਲੈਕਟੀਕਲਜ਼), ਸੁਰਿੰਦਰ ਕੁਮਾਰ ਪ੍ਰੇਮੀ (ਪ੍ਰਾਪਰਟੀ ਐਡਵਾਈਜਰਜ਼), ਕਮਲ ਸ਼ਰਮਾ (ਜਨਤਾ ਮੋਟਰ), ਰੇਸ਼ਮ ਦੂਆ (ਬਸੰਤ ਆਈਸ ਕ੍ਰੀਮ), ਬਲਜਿੰਦਰ ਕੁਮਾਰ (ਸੈਮਸੰਗ ਕੰਪਨੀ), ਰਤਨ ਲਾਲ ਕਾਂਸਲ (ਅੱਗਰਵਾਲ ਟੈਲੀਕਾਮ), ਦੀਪਕ ਸ਼ਰਮਾ (ਸ਼ਰਮਾ ਡੇਅਰੀ), ਪਰਵਿੰਦਰ ਸ਼ਰਮਾ (ਕਾਰਜਕਾਰਨੀ ਮੈਂਬਰ ਭਾਜਪਾ), ਰਾਜ ਕੁਮਾਰ (ਰਾਜ ਬੈਟਰੀ ਹਾਊਸ (ਸ਼ਿਵਾ ਆਟੋ ਪਾਰਟਸ), ਯਸ਼ਪਾਲ ਜਿੰਦਲ, (ਕਮਿਸ਼ਨ ਏਜੰਟ), ਦਿਨੇਸ਼ ਕੁਮਾਰ ਸਿੰਗਲਾ (ਜੇ ਐਨ ਗਿਫਟ ਹਾਊਸ), ਨਿਖਿਲ ਜਿੰਦਲ (ਆਰਕੇ ਹੈਂਡਲੂਮ), ਮੀਰ ਚੰਦ (ਜਨਰਲ ਸਟੋਰ), ਸ੍ਰੀ ਪੜੀ (ਕਲਾਥ ਮਰਚੈਂਟ), ਲਲਿਤ ਮਿੱਤਲ (ਵਿਸ਼ਾਲ ਗਿਫਟ ਗੈਲਰੀ), ਦਵਿੰਦਰ ਕੁਮਾਰ, ਅਸ਼ਵਨੀ ਕੁਮਾਰ (ਕਾਰਜਕਾਰਨੀ ਮੈਂਬਰ ਭਾਜਪਾ), ਵਿੱਕੀ ਗਰਗ (ਕਾਰਜਕਾਰਨੀ ਮੈਂਬਰ ਭਾਜਪਾ), ਪੰਕਜ ਬਾਂਸਲ (ਕਾਰਜਕਾਰਨੀ ਮੈਂਬਰ ਭਾਜਪਾ), ਸੰਜੇ ਕੁਮਾਰ (ਪੱਖੋਵਾਲ ਬੇਅਰਿੰਗ ਸਟੋਰ), ਸਾਹਿਲ ਸਿੰਗਲਾ (ਬੀਡੀ ਸਿੰਗਲਾ ਸਟੋਰ), ਸੰਦੀਪ ਸਿੰਗਲਾ, ਮਨੀਸ਼ ਕੁਮਾਰ (ਕਾਰਜਕਾਰਨੀ ਮੈਂਬਰ ਭਾਜਪਾ), ਵਿਨੋਦ ਕੁਮਾਰ (ਵਿਕਾਸ ਟੈਲੀਕਾਮ), ਮਨੋਜ ਕੁਮਾਰ (ਸਵਾਸਤਿਕ ਟਰੇਡਰ), ਰੁਲਦੂ ਰਾਮ (ਸਿਟੀ ਗਾਰਮੈਂਟ), ਆਨੰਦ ਸਿੰਗਲਾ (ਫਰੈਂਡਜ਼ ਕੈਫੇ), ਸੁਮਿਤ ਸ਼ਰਮਾ, ਭੂਸ਼ਣ ਸ਼ਰਮਾ, ਨਰੇਸ਼ ਕੁਮਾਰ ਤੇ ਮਨੀਸ਼ ਕੁਮਾਰ (ਸਾਰੇ ਕਾਰਜਕਾਰਨੀ ਮੈਂਬਰ ਭਾਜਪਾ), ਐਡਵੋਕੇਟ ਚੰਦਰ ਸ਼ੇਖਰ, ਸ੍ਰੀ ਮਾਨਵ (ਉਦਯੋਗਪਤੀ), ਪ੍ਰਦੀਪ ਬਜਾਜ, ਅਮਿਤ ਸ਼ਰਮਾ ਤੇ ਸੌਰਵ ਸਿੰਗਲਾ (ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ) ਤੇ ਪੁੰਨੂੰ ਚੌਹਾਨ ਸਨ।

Posted By: Sarabjeet Kaur