ਕੇਂਦਰੀ ਰਾਜ ਮੰਤਰੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਸੁਰਿੰਦਰ ਗੋਇਲ, ਸ਼ਹਿਣਾ

ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਕਤਲ ਕਾਂਡ ਦੀ ਪਹਿਲੀ ਬਰਸੀ 'ਤੇ ਇਸ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਣ ਤੇ ਬੇਕਸੂਰ ਕਿਸਾਨਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਕੇ ਉਨ੍ਹਾਂ ਵਿਰੁੱਧ ਦਰਜ ਝੂਠੇ ਕੇਸ ਵਾਪਸ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਕਸਬਾ ਸ਼ਹਿਣਾ ਦੇ ਗਿੱਲ ਚੌਂਕ 'ਚ ਫੂਕਿਆ ਗਿਆ। ਇਸ ਸਮੇਂ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਯੂਪੀ ਦੇ ਲਖੀਮਪੁਰ ਖੀਰੀ ਜਿਲ੍ਹੇ ਦੇ ਤਿਕੋਨੀਆਂ ਕਸਬੇ 'ਚ ਸ਼ਾਂਤਮਈ ਅੰਦੋਲਨ ਕਰਕੇ ਵਾਪਸ ਪਰਤ ਰਹੇ ਕਿਸਾਨਾਂ ਨੂੰ ਥਾਰ ਜੀਪ ਨਾਲ ਕੁਚਲ ਕੇ ਕਿਸਾਨਾਂ ਨੂੰ ਸ਼ਹੀਦ ਤੇ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਘਟਨਾ 'ਚ ਚਾਰ ਕਿਸਾਨ ਤੇ ਇਕ ਪੱਤਰਕਾਰ ਸ਼ਹੀਦ ਹੋ ਗਿਆ ਸੀ। ਸ਼ਹੀਦ ਕਿਸਾਨਾਂ ਦੀਆਂ ਅੰਤਿਮ ਰਸਮਾਂ ਦੌਰਾਨ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੁੱਝ ਮੰਗਾਂ 'ਤੇ ਸਮਝੌਤਾ ਕੀਤਾ ਸੀ। ਪਰ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਨੇ ਉਨਾਂ੍ਹ ਮੰਗਾਂ ਵੱਲ ਕੋਈ ਧਿਆਨ ਦਿੱਤਾ। ਉਨਾਂ੍ਹ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਸਤ ਦੇ ਅਖੀਰ ਤੱਕ ਸੂਬਾ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਵੀ ਕੀਤਾ, ਪਰ ਅਜੇ ਤੱਕ ਯੂਪੀ ਦੇ ਮੁੱਖ ਮੰਤਰੀ ਜਾਂ ਸਮਝੌਤੇ 'ਚ ਸ਼ਾਮਲ ਅਧਿਕਾਰੀਆਂ ਨੂੰ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਉਨਾਂ੍ਹ ਕਿਹਾ ਕਿ ਇਕ ਕਾਂਡ ਨੂੰ ਇੱਕ ਸਾਲ ਬੀਤਣ 'ਤੇ ਇਨਸਾਫ ਨਾ ਮਿਲਣ ਤੋਂ ਦੁੱਖੀ ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ ਨੇਕ ਸਿੰਘ ਬਾਠ, ਡਾਕਟਰ ਗੁਰਸੇਵਕ ਸਿੰਘ, ਗੁਰਪ੍ਰਰੀਤ ਸਿਵੀਆ, ਸਤਵਿੰਦਰ ਸਿੰਘ ਗੱਗੂ, ਤਰਸੇਮ ਸਿੰਘ, ਗੁਰਪ੍ਰਰੀਤ ਿਢੱਲੋਂ, ਰਾਜਪ੍ਰਰੀਤ ਸਿੰਘ ਧਾਲੀਵਾਲ, ਜਸਪ੍ਰਰੀਤ ਸਿੰਘ, ਹਰਮਨਪ੍ਰਰੀਤ ਸਿੰਘ, ਪ੍ਰਗਟ ਸਿੰਘ, ਸੂਬੇਦਾਰ ਸਿੰਘ, ਪੰਮਾ ਮਹੰਤ, ਗੋਪੀ ਢੀਡਸਾ, ਦੀਪਾ ਸਿੰਘ, ਜੋਤੀ ਸਿੰਘ, ਗੋਪੀ ਧਾਲੀਵਾਲ, ਯਾਦਵਿੰਦਰ ਸਿੰਘ, ਧਰਮਪ੍ਰਰੀਤ ਸਿੰਘ, ਜਸਪਾਲ ਖਾਨ, ਸ਼ਿਕੰਦਰ ਖਾਨ, ਬੱਬੂ ਖਾਨ, ਜਿੰਮੀ ਸਿੰਘ, ਹਰਵਿੰਦਰ ਜੈਦ, ਵੀਰਭਿੰਦਰ ਸਿੰਘ, ਨਿਰਭੈ ਬਾਠ, ਜਸ਼ਨਪ੍ਰਰੀਤ ਸਿੱਧੂ ਆਦਿ ਹਾਜ਼ਰ ਸਨ।