v> ਸੁਰਿੰਦਰ ਗੋਇਲ, ਸ਼ਹਿਣਾ : ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਦੇ ਸਰਪੰਚ ਅੰਗਰੇਜ ਸਿੰਘ ਤੇ ਸਮੂਹ ਪੰਚ ਲੰਘੇ ਕੱਲ ਸੋਮਵਾਰ ਤੋਂ ਪਾਣੀ ਦੀ ਟੈਂਕੀ 'ਤੇ ਰਾਤ ਭਰ ਮੀਂਹ 'ਚ ਵੀ ਡਟੇ ਰਹੇ। ਸੋਮਵਾਰ ਰਾਤ ਨੂੰ ਪੰਚਾਇਤ ਵਿਭਾਗ ਵਲੋਂ ਆਏ ਅਧਿਕਾਰੀਆਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਕਿਹਾ ਕਿ ਮੰਗਲਵਾਰ ਸਵੇਰੇ ਡੀਸੀ ਦਫਤਰ ਤੁਹਾਡੇ ਮਸਲੇ ਦਾ ਹੱਲ ਕੀਤਾ ਜਾਵੇਗਾ, ਹੁਣ ਤੁਸੀਂ ਟੈਂਕੀ ਤੋਂ ਹੇਠਾਂ ਉੱਤਰ ਜਾਓ, ਪਰ ਪੰਚਾਇਤੀ ਨੁਮਾਇੰਦਿਆਂ ਨੇ ਮਸਲਾ ਹੱਲ ਹੋਣ ਤੱਕ ਹੇਠਾਂ ਉਤਰਨ ਤੋਂ ਸਾਫ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ 24 ਘੰਟੇ ਬੀਤਣ ਉਪਰੰਤ ਵੀ ਪੰਚਾਇਤੀ ਨੁਮਾਇੰਦੇ ਪਾਣੀ ਵਾਲੀ ਟੈਂਕੀ 'ਤੇ ਡਟੇ ਹੋਏ ਹਨ, ਜਦ ਕਿ ਕੁੱਝ ਨੁਮਾਇੰਦੇ ਹੁਣ ਡੀਸੀ ਬਰਨਾਲਾ ਦਫਤਰ ਵਿਖੇ ਮੀਟਿੰਗ ਕਰ ਰਹੇ ਹਨ। ਸਰਪੰਚ ਅੰਗਰੇਜ ਸਿੰਘ ਨੇ ਕਿਹਾ ਕਿ ਇਸ ਮੀਟਿੰਗ 'ਚ ਬਾਅਦ ਦੁਪਿਹਰ ਤੱਕ ਮਸਲੇ ਦਾ ਹੱਲ ਨਾ ਹੋਣ 'ਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਪ੍ਰਸ਼ਾਸਨਿਕ ਦੇ ਅਧਿਕਾਰੀ ਬੁਰੀ ਤਰਾਂ ਫੇਲ ਸਾਬਿਤ ਹੋ ਰਹੇ ਹਨ ਤੇ ਪਿੰਡ ਮੌੜ ਨਾਭਾ ਪੰਚਾਇਤ ਦਾ ਪੱਖ ਸ਼ਰੇਆਮ ਕਰ ਰਹੇ ਹਨ। ਜਿਸ ਦੀ ਉਦਾਹਰਨ ਲਗਾਤਾਰ 24 ਘੰਟੇ ਬੀਤਣ ਉਪਰੰਤ ਅਧਿਕਾਰੀ ਵਰਗ ਦਾ ਨਾ ਪਹੁੰਚਣ ਤੋਂ ਮਿਲਦੀ ਹੈ।

Posted By: Seema Anand