- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਜੱਥਾ ਰਵਾਨਾ

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਸ਼ਿਵ ਭੋਲੇ ਨਾਥ ਨਾਲ ਸਬੰਧਿਤ ਬਾਬਾ ਬਰਫ਼ਾਨੀ ਦੀ ਯਾਤਰਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਯਾਤਰਾ ਮੰਨੀ ਜਾਂਦੀ ਹੈ ਤੇ ਹਿੰਦੂਆਂ ਦਾ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ। ਇਸ ਯਾਤਰਾ ਦੌਰਾਨ ਸ਼ਰਧਾਲੂ ਪੂਰੇ ਭਾਰਤ ਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਸੰਖਿਆ ’ਚ ਸ਼ਾਮਲ ਹੁੰਦੇ ਹਨ। ਇਸੇ ਲੜੀ ਤਹਿਤ ਤਪਾ ਤੋਂ ਵੀ ਸ਼ਰਧਾਲੂਆਂ ਦਾ ਜਥਾ 6ਵੀਂ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਜਿਸ ਨੂੰ ਪੰਡਤ ਸੋਮਨਾਥ ਸ਼ਰਮਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਸਮੂਹ ਸ਼ਰਧਾਲੂ ਤਪਾ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਨਤਮਸਤਕ ਹੋਏ। ਉਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਾ ਹੋਏ। ਇਸ ਮੌਕੇ ਸ਼ਰਧਾਲੂਆਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਰਾਕੇਸ਼ ਸਿੰਗਲਾ, ਸੰਤੋਸ਼ ਕੁਮਾਰ, ਰਾਕੇਸ਼ ਕੁਮਾਰ, ਮੋਨੂੰ ਗਰਗ, ਸੁਨੀਲ ਤਾਜੋ ਤੇ ਲਖਬੀਰ ਕੁਮਾਰ ਆਦਿ ਸ਼ਰਧਾਲੂ ਮੌਜੂਦ ਸਨ।