ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ਼ ਬਰਨਾਲਾ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸਪੀ (ਡੀ) ਅਨਿਲ ਕੁਮਾਰ, ਡੀਐੱਸਪੀ (ਐੱਚ) ਦਵਿੰਦਰ ਸਿੰਘ ਦੀ ਯੋਗ ਅਗਵਾਈ 'ਚ ਲੱਖਾਂ ਦੀ ਤਦਾਦ 'ਚ ਨਸ਼ੀਲੀਆਂ ਗੋਲੀਆਂ, ਕੈਪਸੂਲ, ਡਰੱਗ ਮਨੀ ਤੇ ਕਾਰ ਬਰਾਮਦ ਕਰਦਿਆਂ ਇਕ ਅੌਰਤ ਸਮੇਤ 4 ਜਣਿਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐੱਸਐੱਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੇ ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਯੋਗ ਅਗਵਾਈ 'ਚ ਸਥਾਨਕ 2 ਮੈਡੀਕਲ ਸਟੋਰ ਮਾਲਕਾਂ ਨਵਦੀਪ ਗੋਇਲ ਉਰਫ਼ ਟੋਨੀ ਪੁੱਤਰ ਨੇਕ ਚੰਦ ਵਾਸੀ ਸ਼ਹੀਦ ਜੀਤਾ ਸਿੰਘ ਨਗਰ, ਨੇੜੇ ਕੋਰਟ ਚੌਕ, ਬਰਨਾਲਾ ਤੇ ਬਿੰਦਰ ਸਿੰਘ ਵਾਸੀ ਪੱਕਾ ਕਾਲਜ ਰੋਡ, ਬਰਨਾਲਾ ਖ਼ਲਿਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਬਰਨਾਲਾ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਪੜਤਾਲ ਦੌਰਾਨ ਐੱਸਆਈ ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਿੰਦਰ ਸਿੰਘ ਤੇ ਨਵਦੀਪ ਗੋਇਲ ਨੂੰ ਕਾਬੂ ਕਰਦਿਆਂ ਉਨਾਂ੍ਹ ਕੋਲੋਂ 1 ਲੱਖ 63 ਹਜ਼ਾਰ 100 ਨਸ਼ੀਲੇ ਕੈਪਸੂਲ, ਨਸ਼ੀਲੀਆਂ ਗੋਲੀਆਂ ਤੇ 1 ਲੱਖ 3 ਹਜ਼ਾਰ ਰੁਪਏ ਦੀ ਡਰੱਗ ਤੇ ਕਰੇਟਾ ਗੱਡੀ ਨੰਬਰ ਪੀਬੀ-11-0097 ਬਰਾਮਦ ਕੀਤੀ ਗਈ ਸੀ। ਹੁਣ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਨਾਮਜ਼ਦ ਮੁਲਜ਼ਮ ਦੀਪਕ ਕੁਮਾਰ ਵਾਸੀ ਵਾਰਡ ਨੰਬਰ 19, ਵੀਰ ਨਗਰ, ਮਾਨਸਾ ਨੂੰ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਿ੍ਫ਼ਤਾਰ ਕਰਦਿਆਂ ਉਸ ਕੋਲੋਂ 1 ਲੱਖ 54 ਹਜ਼ਾਰ 350 ਨਸ਼ੀਲੇ ਕੈਪਸੂਲ ਬਰਾਮਦ ਕਰਵਾਏ। ਉਨਾਂ੍ਹ ਦੱਸਿਆ ਕਿ ਦੀਪਕ ਕੁਮਾਰ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ 'ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

- ਮਾਨਸਾ ਵਿਖੇ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ ਮੁਲਜ਼ਮ ਦੀਪਕ ਕੁਮਾਰ

ਮੁਲਜ਼ਮ ਦੀਪਕ ਕੁਮਾਰ ਜੈ ਸ਼ਾਰਦਾ ਨਾਂ ਹੇਠ ਮਾਨਸਾ ਵਿਖੇ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ। ਇਹ ਨਸ਼ੀਲੇ ਕੈਪਸੂਲ ਗੁਜਰਾਤ ਤੋਂ ਟਰਾਂਸਪੋਰਟ ਰਾਹੀਂ ਬਰਨਾਲਾ ਆਉਂਦੇ ਸਨ ਤੇ ਇੱਥੋਂ ਟਰਾਂਸਪੋਰਟ ਰਾਹੀਂ ਦੀਪਕ ਕੁਮਾਰ ਕੋਲ ਮਾਨਸਾ ਜਾਂਦੇ ਸਨ। ਮੁਲਜ਼ਮ ਦੀਪਕ ਕੁਮਾਰ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਥਾਣਾ ਮਾਨਸਾ ਵਿਖੇ ਮਾਮਲਾ ਦਰਜ ਹੈ, ਜਿਸ 'ਚ ਉਸਨੂੰ ਮਾਣਯੋਗ ਅਦਾਲਤ ਵਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਜਨਵਰੀ 2017 ਤੋਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਜਨਵਰੀ 2022 'ਚ ਡਰੱਗ ਇੰਸਪੈਕਟਰ ਮਾਨਸਾ ਵਲੋਂ ਉਸਦੇ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ ਉਸਦਾ ਚਲਾਨ ਵੀ ਕੀਤਾ ਗਿਆ ਸੀ।

- ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਪਾਊਡਰ ਸਮੇਤ ਅੌਰਤ ਕਾਬੂ

ਇਕ ਹੋਰ ਮਾਮਲੇ 'ਚ ਪੁਲਿਸ ਨੇ ਗੇਲੋ ਕੌਰ ਉਰਫ਼ ਗੇਲੋ ਪਤਨੀ ਜੱਸੀ ਸਿੰਘ ਵਾਸੀ ਬੈਕ ਸਾਇਡ ਬੱਸ ਸਟੈਂਡ, ਬਰਨਾਲਾ ਨੂੰ ਗਿ੍ਫ਼ਤਾਰ ਕਰਦਿਆਂ 100 ਨਸ਼ੀਲੀਆਂ ਗੋਲੀਆਂ ਤੇ 260 ਗ੍ਰਾਮ ਨਸ਼ੀਲਾ ਪਾਊਡਰ ਚਿੱਟਾ ਬਰਾਮਦ ਕਰਵਾਇਆ ਗਿਆ। ਜਿਸ ਖ਼ਿਲਾਫ਼ ਪੁਲਿਸ ਨੇ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

- ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿਓ : ਐੱਸਐੱਸਪੀ ਮਲਿਕ

ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਨਸ਼ਿਆਂ ਦੀ ਭੈੜੀ ਲਤ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਜਿਸਦੇ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਸਰਗਰਮੀਆਂ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਉਨਾਂ੍ਹ ਦੀ ਸੰਗਤ ਦੇ ਨਾਲੋਂ ਨਾਲ ਮਾਪੇ ਆਪਣੇ ਨੌਜਵਾਨ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ। ਉਨਾਂ੍ਹ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਇਕ ਚੰਗੇ ਨਾਗਰਕਿ ਦਾ ਫ਼ਰਜ਼ ਅਦਾ ਕਰਨ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨਾਂ੍ਹ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਸਮੇਂ ਸਿਰ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਉਨਾਂ੍ਹ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।