ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਲੱਗੇ ਕਰਫਿਊ ਦੌਰਾਨ ਘਰ-ਘਰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਬਰਨਾਲਾ 'ਚ ਦੋਧੀਆਂ ਵਲੋਂ ਦੁੱਧ ਦੀ ਸਪਲਾਈ ਕਰਨ ਤੋਂ ਇਲਾਵਾ ਸ਼ਹਿਰ 'ਚ ਵੇਰਕਾ ਦੇ ਦੁੱਧ ਦੀ ਘਰ ਘਰ ਸਪਲਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਨੂੰ ਹਰ ਜ਼ਰੂਰੀ ਸਹੂਲਤ ਮੁਹੱਈਆ ਕਰਾਉਣ ਲਈ ਇੰਤਜ਼ਾਮ ਕੀਤੇ ਗਏ ਹਨ।ਸ਼ਹਿਰ 'ਚ ਦੁੱਧ ਦੀ ਸਪਲਾਈ, ਐਲਪੀਜੀ, ਸਬਜ਼ੀਆਂ , ਫਲਾਂ ਆਦਿ ਦੀ ਸਪਲਾਈ ਜਾਰੀ ਹੈ। ਸਵੇਰੇ ਪਹਿਲੇ ਪੜਾਅ 'ਚ ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 15, 16, 17, 18, 19, 20 ਵਿੱਚ ਸਬਜ਼ੀਆਂ ਆਦਿ ਦੀਆਂ ਰੇਹੜੀਆਂ ਨੇ ਘਰੋਂ ਘਰੀ ਸਬਜ਼ੀਆਂ ਮੁਹੱਈਆ ਕਰਾਈਆਂ ਹਨ। ਇਸੇ ਤਰ੍ਹਾਂ ਪੜਾਅਵਾਰ ਬਾਕੀ ਇਲਾਕਿਆਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ।


ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਐਮਰਜੈਂਸੀ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰਾਂ 01679-230032, 9915274032 (ਵਟਸਐਪ ਨੰਬਰ), 7528034032 ਵਟਸਐਪ ਨੰਬਰ 'ਤੇ ਸੰਪਰਕ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਹੁਕਮਾਂ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੋਕਾ ਨੂੰ ਘਰਾਂ 'ਚ ਹੀ ਹਰ ਖਾਣ-ਪੀਣ ਵਾਲੀ ਵਸਤੂ ਦੀ ਸਹੂਲਤ ਦੇਣ ਲਈ ਸਥਾਨਕ ਸਬਜ਼ੀ ਮੰਡੀ 'ਚੋਂ ਫ਼ਲਾਂ ਦੀਆਂ 10 ਤੇ ਸਬ ਜ਼ੀ ਆਂ ਦੀ 60 ਦੇ ਕਰੀਬ ਰਹੇੜੀਆਂ ਨੂੰ ਡੀਐਸਪੀ ਰਾਜੇਸ ਛਿੱਬਰ, ਡੀਐਮਓ ਜਸਪਾਲ ਸਿੰਘ ਤੇ ਸਕੱਤਰ ਗੁਰਲਾਲ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ ਰੋਜ਼ਾਨਾ ਲੋਕਾਂ ਦੇ ਘਰਾਂ ਤੱਕ ਸਬ ਜ਼ੀ ਆਂ ਪਹੁੰਚਣ ਵਾਲੀਆਂ ਰਹੇੜੀਆਂ ਦੇ ਨਾਲ ਇਕ ਪੁਲਿਸ ਮੁਲਾਜ਼ਮ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਫਲਾਂ ਤੇ ਸਬ ਜ਼ੀ ਆਂ ਦੇ ਭਾਅ ਰੋਜ਼ਾਨਾ ਫ਼ਿਕਸ ਕੀਤੇ ਜਾਣਗੇ।

Posted By: Jagjit Singh