ਪੱਤਰ ਪ੍ਰਰੇਰਕ, ਬਰਨਾਲਾ : ਆਰਿਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ 'ਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਜਿਕ ਵਿਸ਼ੇ ਦੀ ਸਰਗਰਮੀ ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੇ ਆਪਣੇ ਮਨਪਸੰਦ 2 ਰਾਜ਼ਾਂ ਬਾਰੇ ਪੀਪੀਟੀ ਰਾਹੀਂ ਦੱਸਿਆ। ਵਿਦਿਆਰਥੀਆਂ ਨੇ ਉੱਥੋਂ ਦੇ ਸੱਭਿਆਚਾਰ, ਰਹਿਣ-ਸਹਿਣ, ਖਾਣ-ਪਾਣ ਤੇ ਉੱਥੋਂ ਦੀ ਭਾਸ਼ਾ ਤੇ ਪੁਰਾਤਨ ਤੇ ਨਵੀਨ ਮੰਦਰਾਂ ਦਾ ਵਰਣਨ ਕੀਤਾ। ਹਰਦਿਲਪ੍ਰਰੀਤ ਕੌਰ ਨੇ ਰਾਜਸਥਾਨ, ਦਿਵਿਯਾਂਸ਼ ਨੇ ਕੇਰਲਾ ਤੇ ਭੂਮਿਕਾ ਨੇ ਦਾਰਜ਼ਿਲੰਗ ਤੇ ਬਿਹਾਰ ਆਦਿ ਰਾਜਾਂ ਸਬੰਧੀ ਅਧਿਆਪਕਾ ਅਦਿਤੀ ਸ਼ਰਮਾ ਦੀ ਦੇਖਰੇਖ 'ਚ ਪੀਪੀਟੀ ਰਾਹੀਂ ਵਿਸਥਾਰਪੂਰਨ ਦੱਸਿਆ। ਵਿਦਿਆਰਥੀਆਂ ਨੇ ਇਸ ਸਰਗਰਮੀ 'ਚ ਬੜੇ ਉਤਸਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਸ਼ਸ਼ੀਕਾਂਤ ਮਿਸ਼ਰਾ ਤੇ ਕੋਆਰਡੀਨੇਟਰ ਰੇਨੂੰ ਸਿੰਗਲਾ ਨੇ ਦੱਸਿਆ ਕਿ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਨੂੰ ਵਿਸ਼ੇ ਅਸਾਨੀ ਨਾਲ ਸਮਝ ਆ ਜਾਂਦੇ ਹਨ।