ਤੁਸ਼ਾਰ ਸ਼ਰਮਾ, ਬਰਨਾਲਾ

ਸੋਮਵਾਰ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਆਈ.ਸੀ.ਡੀ.ਐਸ ਸਕੀਮ ਦੀ 47ਵੀਂ ਵਰੇਗੰਢ ਨੂੰ ਸਮਰਪਿਤ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਦੀ ਅਗਵਾਈ 'ਚ ਮਾਸ ਡੈਪੂਟੇਸ਼ਨ ਦੇ ਰੂਪ 'ਚ ਇਕੱਠੇ ਹੋਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅੇਬਾਜ਼ੀ ਕੀਤੀ ਗਈ ਤੇ ਬੇਿਫ਼ਕਰੀ ਦੀ ਨੀਂਦ ਸੁੱਤੀਆਂ ਸਰਕਾਰਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਤਹਿਤ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਗਏ। ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਨੇ ਦੱਸਿਆ ਕਿ 47 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਇਸ ਸਕੀਮ 'ਚ ਕੰਮ ਕਰਨ ਵਾਲੀਆਂ ਵਰਕਰਾਂ ਤੇ ਹੈਲਪਰਾਂ ਨੂੰ ਅੱਜ ਵੀ ਨਿਗੂਣੇ ਜਿਹੇ ਮਾਣ ਭੱਤੇ 'ਤੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭੱਤਾ ਵੀ ਸਮੇਂ ਸਿਰ ਉਨ੍ਹਾਂ ਨੂੰ ਨਹੀਂ ਮਿਲਦਾ। ਜਿਸ ਕਾਰਨ ਵਰਕਰਾਂ ਤੇ ਹੈਲਪਰਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਉਨਾਂ੍ਹ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਮੁੱਢਲੀ ਬਾਲ ਦੇਖਭਾਲ ਤੇ ਸਿੱਖਿਆ ਦਾ ਹੱਕ ਆਂਗਣਵਾੜੀ ਕੇਂਦਰ ਦੁਆਰਾ ਦੇਣਾ ਸੁਨਿਸ਼ਚਿਤ ਕੀਤਾ ਗਿਆ ਹੈ, ਪਰ ਪੰਜਾਬ ਸਰਕਾਰ ਨੇ ਸਤੰਬਰ 2017 ਤੋਂ ਪ੍ਰਰੀ ਪ੍ਰਰਾਇਮਰੀ ਜਮਾਤਾਂ ਨਾਲ ਜੋੜਦੇ ਹੋਏ ਆਂਗਣਵਾੜੀ ਕੇਂਦਰਾਂ ਦੀਆਂ ਰੌਣਕਾਂ ਖੋਹ ਲਈਆਂ ਹਨ ਤੇ ਆਂਗਣਵਾੜੀ ਕੇਂਦਰਾਂ 'ਚ ਨਿਊਟੇ੍ਸ਼ਨ ਦੀ ਮਾਤਰਾ ਸਹੀ ਤੇ ਇਕ ਬਰਾਬਰ ਵੀ ਨਹੀਂ ਦਿੱਤੀ ਜਾ ਰਹੀ। ਪਿਛਲੇ 6 ਸਾਲਾਂ ਤੋਂ ਆਂਗਣਵਾੜੀ ਕੇਂਦਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। 1 ਮਾਰਚ 2018 ਤੋਂ ਪੋਸ਼ਣ ਅਭਿਆਣ ਤਹਿਤ ਮੋਬਾਇਲ ਖਰੀਦਕੇ ਆਨਲਾਈਨ ਕੰਮ ਕੀਤਾ ਜਾਣਾ ਸੀ, ਪਰ ਨਾ ਤਾਂ ਪੰਜਾਬ ਵਲੋਂ ਮੋਬਾਇਲ ਦਿੱਤੇ ਗਏ ਤੇ ਨਾ ਹੀ ਭੱਤਾ ਦਿੱਤਾ ਜਾ ਰਿਹਾ ਹੈ, ਇਸਦੇ ਬਾਵਜੂਦ ਕੰਮ ਕਰਨ ਲਈ ਵਰਕਰਾਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨਾਂ੍ਹ ਮੰਗਾ ਕੀਤੀ ਕਿ ਉਪਰੋਕਤ ਮੰਗਾਂ ਸਮੇਤ ਜੇਕਰ ਹੋਰਨਾਂ ਮੰਗਾਂ ਦਾ ਵੀ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਦਾ ਿਘਰਾਓ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰੁਪਿੰਦਰ ਬਾਵਾ ਜ਼ਲਿ੍ਹਾ ਜਨਰਲ ਸਕੱਤਰ, ਬਲਜੀਤ ਕੌਰ ਜ਼ਲਿ੍ਹਾ ਖਜ਼ਾਨਚੀ, ਉਸ਼ਾ ਦੇਵੀ ਸਹਾਇਕ ਖਜ਼ਾਨਚੀ, ਕਰਮਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਰਜੇਸ਼ ਰਾਣੀ ਮੀਤ ਪ੍ਰਧਾਨ, ਸ਼ਰਨਜੀਤ ਕੌਰ ਸਹਾਇਕ ਖਜ਼ਾਨਚੀ, ਸੁਖਪਾਲ ਕੌਰ ਮੈਂਬਰ, ਮਨਦੀਪ ਕੌਰ ਨੰਗਲ, ਕਰਮਜੀਤ ਕੌਰ, ਗੁਰਪ੍ਰਰੀਤ ਕੌਰ, ਮਮਤਾ ਸੇਤੀਆ, ਵੀਰਪਾਲ ਕੌਰ, ਰਜਨੀ ਸਣੇ ਸਰਕਲਾਂ ਦੇ ਅਹੁਦੇਦਾਰ, ਵਰਕਰ ਤੇ ਹੈਲਪਰ ਹਾਜ਼ਰ ਸਨ।