ਕਰਮਜੀਤ ਸਿੰਘ ਸਾਗਰ, ਧਨੌਲਾ

ਪਸ਼ੂਆਂ 'ਚ ਚੱਲ ਰਹੀ ਬਿਮਾਰੀ ਕਾਰਨ ਨੇੜਲੇ ਪਿੰਡ ਕੁੱਬੇ ਵਿਖੇ ਪਸ਼ੂ ਪਾਲਕਾ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਸ਼ੂ ਪਾਲਕ ਜਗਰਾਜ ਸਿੰਘ, ਗੁਰਤੇਜ ਸਿੰਘ, ਮੇਜਰ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਹਰੀ ਸਿੰਘ, ਆਕਾਸ਼ਦੀਪ ਸਿੰਘ, ਗੁਰਲਾਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ 'ਚ 35 ਤੋਂ 40 ਦੇ ਕਰੀਬ ਘਰਾਂ 'ਚ ਗਊਆਂ ਨੂੰ ਇਹ ਬੀਮਾਰੀ ਹੋ ਰਹੀ ਹੈ। ਉਨਾਂ੍ਹ ਦੱਸਿਆ ਕਿ ਅਸੀਂ ਹਰ ਰੋਜ਼ ਪਸ਼ੂਆਂ ਦੇ ਟੀਕੇ, ਗਲੂਕੋਜ਼ ਤੇ ਹੋਰ ਦਵਾਈਆਂ ਬਾਹਰੋਂ ਲਿਆ ਕੇ ਦੇ ਰਹੇ ਹਾਂ, ਜਿਸ ਨਾਲ ਬਹੁਤ ਜ਼ਿਆਦਾ ਪਸ਼ੂਆਂ 'ਚ ਬਚਾ ਬਣਿਆ ਹੋਇਆ ਹੈ। ਉਨਾਂ੍ਹ ਨੇ ਇਹ ਵੀ ਦੱਸਿਆ ਕਿ ਸਾਡੇ ਪਿੰਡ ਪਸ਼ੂ ਡਿਸਪੈਂਸਰੀ ਖੁੱਲ੍ਹੀ ਹੋਈ ਹੈ, ਜਿਸ ਨਾਲ ਨੇੜਲੇ ਪਿੰਡ ਹਰੀਗੜ੍ਹ, ਕੁੱਬੇ, ਭੂਰੇ, ਲੋਹਾ ਖੇੜਾ ਤੇ ਪਿੰਡ ਬੁੱਗਰਾਂ ਵੀ ਜੁੜੇ ਹੋਏ ਹਨ, ਪਰ ਇੱਥੇ ਕੋਈ ਡਾਕਟਰ ਨਾ ਹੋਣ ਕਰਕੇ ਸਭ ਨੂੰ ਬਾਹਰਲੇ ਡਾਕਟਰਾਂ ਦੀ ਸਹਾਇਤਾ ਲੈਣ ਨਾਲ ਬਾਹਰੋਂ ਦਵਾਈਆਂ ਲੈਣੀਆਂ ਪੈਂਦੀਆਂ ਹਨ। ਉਨਾਂ੍ਹ ਦੱਸਿਆ ਕਿ ਅਸੀਂ ਦੁੱਧ ਵੀ ਚੋਅ ਕੇ ਟੋਏ 'ਚ ਦੱਬ ਦਿੰਦੇ ਹਾਂ। ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਪਿੰਡਾਂ 'ਚ 305 ਪਸ਼ੂਆਂ ਨੂੰ ਇਹ ਬਿਮਾਰੀ ਹੋਣ ਕਾਰਨ ਪੂਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਲਈ ਪਿੰਡ ਵਾਸੀ ਵੀ ਹਾਜ਼ਰ ਸਨ।