ਸਟਾਫ ਰਿਪੋਰਟਰ, ਬਰਨਾਲਾ : ਸੰਸਥਾ ਵਿਖੇ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੋਈ ਨਾ ਕੋਈ ਸਰਗਰਮੀ ਜ਼ਰੂਰ ਕਰਵਾਈ ਜਾਂਦੀ ਹੈ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਗੁਰਮੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਆਮ ਜੀਵਨ 'ਚੋਂ ਉਦਾਹਰਨਾਂ ਦੇ ਕੇ ਤੇ ਚੀਜ਼ਾਂ ਮੁਹਈਆ ਕਰਵਾ ਕੇ ਉਨ੍ਹਾਂ ਦੀ ਨੂੰ ਵਿਰੋਧਾਰਥਕ ਚੀਜ਼ਾਂ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੇ ਚੰਗੀ ਤਰ੍ਹਾਂ ਸਮਝ ਕੇ ਆਪੋ ਆਪਣੇ ਦਿਮਾਗ ਨਾਲ ਸਮਾਨ ਨੂੰ ਇਕੱਠਾ ਕੀਤਾ ਤੇ ਵਿਰੋਧ ਅਰਥਕ ਚੀਜ਼ਾਂ ਨਾਲ ਸਰਗਰਮੀ ਕਰਕੇ ਦਿਖਾਈ। ਪਿੰ੍ਸੀਪਲ ਰੁਪਿੰਦਰ ਕੌਰ ਬਾਜਵਾ ਨੇ ਬੱਚਿਆਂ ਨੂੰ ਹਰ ਸਰਗਰਮੀ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਿਆ। ਇਸ ਮੌਕੇ ਫਾਊਂਡਰ ਕੁਲਵੰਤ ਸਿੰਘ ਬਾਜਵਾ, ਚੇਅਰਮੈਨ ਸੁਖਮੰਦਰ ਸਿੰਘ, ਐੱਮਡੀ ਚਮਕੌਰ ਸਿੰਘ ਬਾਜਵਾ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।