v> ਕਰਮਜੀਤ ਸਿੰਘ ਸਾਗਰ,ਧਨੌਲਾ : ਧਨੌਲਾ-ਭਿੱਖੀ ਮੁੱਖ ਮਾਰਗ ’ਤੇ ਐਕਟਿਵਾ ਸਵਾਰ ਮਾਂ-ਧੀ ਨੂੰ ਪੀਆਰਟਸੀ ਬੱਸ ਵਲੋਂ ਫੇਟ ਮਾਰਨ ’ਤੇ ਮਾਂ ਦੀ ਮੌਕੇ ’ਤੇ ਹੀ ਮੌਤ ਤੇ ਧੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਮਨਦੀਪ ਕੌਰ ਪਤਨੀ ਬੂਟਾ ਸਿੰਘ ਵਾਸੀ ਅਸਪਾਲ ਕਲਾ ਆਪਣੀ ਧੀ ਜਸਪ੍ਰੀਤ ਕੌਰ ਨਾਲ ਐਕਟਿਵਾ ਸਕੂਟਰੀ ਤੇ ਸਵਾਰ ਹੋ ਕੇ ਧਨੌਲੇ ਵੱਲ ਆ ਰਹੀਆ ਸਨ ਤਾਂ ਧਨੌਲੇ ਦੇ ਸਰਵਿਸ ਸਟੇਸਨ ਨਜ਼ਦੀਕ ਪਿੱਛੋ ਆ ਰਹੀ ਪੀਆਰਟੀਸੀ ਬੁਢਲਾਡਾ ਡਿੱਪੂ ਦੀ ਬੱਸ ਦੀ ਜ਼ੋਰਦਾਰ ਫੇਟ ਵੱਜਣ ਤੇ ਦੋਵੇਂ ਮਾਵਾਂ ਧੀਆਂ ਹੇਠਾ ਸੜ੍ਹਕ ਤੇ ਡਿੱਗ ਗਈਆਂ, ਜਿਨ੍ਹਾਂ ਨੂੰ ਮਿ੍ਰਤਕ ਲੜਕੀ ਦੇ ਭਰਾ ਰਘਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਜਗੜ੍ਹ ਤੇ ਰਾਹਗੀਰਾ ਨੇ ਜੇਰੇ ਇਲਾਜ਼ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ। ਜਿਥੇ ਹਾਜ਼ਰ ਡਾਕਟਰ ਨੇ ਮਨਦੀਪ ਕੌਰ (40) ਪਤਨੀ ਬੂਟਾ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ ਤੇ ਜਸਪ੍ਰੀਤ ਕੌਰ (ਧੀ) ਦੀ ਹਾਲਤ ਗੰਭੀਰ ਹੋਣ ਤੇ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਧਨੌਲਾ ਦੇ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਪਤੀ ਬੂਟਾ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਬੱਸ ਦੇ ਚਾਲਕ ਵਿਰੁੱਧ ਬਿਆਨ ਦਰਜ ਕਰਦਿਆ ਬੱਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ।

Posted By: Tejinder Thind