- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰ ਕੋਠੀ 'ਚ ਦਾਖਲ ਹੋ ਕੇ ਕੂਲਰ ਪੱਖਿਆਂ ਦੀਆਂ ਮੋਟਰਾਂ ਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਸਥਾਨਕ ਗੁਰਸੇਵਕ ਨਗਰ ਵਿਖੇ ਲੰਘੀ ਰਾਤ ਚੋਰ ਇੱਕ ਕੋਠੀ ’ਚੋਂ ਕੂਲਰ/ਪੱਖਿਆਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਲੰਘੀ ਰਾਤ ਗੁਰਸੇਵਕ ਨਗਰ ਵਿਖੇ ਮਹਿੰਦਰ ਸਿੰਘ ਦੀ ਕੋਠੀ ਵਿੱਚ ਲੱਗੀ ਅਲਮੋਨੀਅਮ ਦੀ ਵਿੰਡੋ ਤੋੜ ਕੇ ਚੋਰ ਅੰਦਰ ਦਾਖਲ ਹੋ ਗਏ, ਜਿਨ੍ਹਾਂ ਬੇਲ/ਬੂਟੇ ਕੱਟਣ ਵਾਲੇ ਕੈਂਚੀ ਨਾਲ ਅਲਮਾਰੀਆਂ, ਪੇਟੀਆਂ ਤੇ ਟਰੰਕਾਂ ਦੇ ਜਿੰਦਰੇ ਤੋੜ ਕੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਤੇ ਬਾਅਦ ਵਿੱਚ ਪੱਖੇ/ਕੂਲਰਾਂ ਦੀਆਂ ਮੋਟਰਾਂ, ਭਾਂਡੇ ਤੇ ਹੋਰ ਕੀਮਤੀ ਸਾਮਾਨ ਸਮੇਤ ਐਲਮੋਨੀਅਮ ਦੀ ਵਿੰਡੋ ਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰੀ ਸਬੰਧੀ ਗੁਆਂਢੀਆਂ ਨੂੰ ਸਵੇਰੇ ਪਤਾ ਲੱਗਿਆ, ਜਿਨ੍ਹਾਂ ਮਹਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਚੋਰੀ ਦੀ ਘਟਨਾ ਸਬੰਧੀ ਸੂਚਨਾ ਦਿੱਤੀ, ਕਿਉਂਕਿ ਮਹਿੰਦਰ ਸਿੰਘ ਦੇ ਲੜਕੇ ਵਿਦੇਸ਼ ਰਹਿੰਦੇ ਹਨ, ਉਹ ਕੁਝ ਕੁ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਗਿਆ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਥਾਣਾ ਸਿਟੀ-2 ਬਰਨਲਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ। ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐੱਸਐੱਚਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੁਰਸੇਵਕ ਨਗਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੁਰਸੇਵਕ ਨਗਰ ਵਾਸੀਆਂ ਐੱਸਐੱਸਪੀ ਬਰਨਾਲਾ ਤੋਂ ਮੰਗ ਕੀਤੀ ਕਿ ਸ਼੍ਰੀ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਬਠਿੰਡਾ ਟੀ-ਪੁਆਇੰਟ ਤੱਕ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਰੁਕ ਸਕਣ।