ਯੋਗੇਸ਼ ਸ਼ਰਮਾ, ਭਦੌੜ

ਪਿੰਡ ਦੀਪਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਚੱਲਦੇ ਲੜੀਵਾਰ ਅਖੰਡ ਪਾਠਾਂ ਦੀ ਸੰਪੂਰਨਤਾ ਮੌਕੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਹੋਇਆ। ਅਜਿਹੇ ਸਮਾਗਮ ਬਾਬਾ ਬਚਿੱਤਰ ਸਿੰਘ ਵੱਲੋਂ ਕਈ ਵਰ੍ਹੇ ਪਹਿਲਾਂ ਸ਼ੁਰੂ ਕੀਤੇ ਸਨ, ਜੋ ਕਿ ਉਨ੍ਹਾਂ ਦੇ ਪ੍ਰਲੋਕ ਗਮਨ ਉਪਰੰਤ ਬੀਬੀ ਚਰਨਜੀਤ ਕੌਰ ਿਢੱਲੋਂ ਦੀ ਦੇਖ ਰੇਖ ਹੇਠ ਹਰ ਸਾਲ ਨਿਰੰਤਰ ਚੱਲ ਰਹੇ ਹਨ। ਅਖੰਡ ਪਾਠਾਂ ਦੇ ਭੋਗ ਸਮੇਂ ਰਾਗੀ ਭਾਈ ਗੁਰਚਰਨ ਸਿੰਘ ਹਿੰਮਤਪੁਰਾ ਤੇ ਭਾਈ ਸੇਵਕ ਸਿੰਘ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਦਿਆਂ ਗੁਰਮਤਿ ਦੇ ਧਾਰਨੀ ਬਣਨ ਦਾ ਸੰਦੇਸ਼ ਦਿੱਤਾ ਗਿਆ। ਭੋਗ ਉਪਰੰਤ ਬੀਬੀ ਚਰਨਜੀਤ ਕੌਰ ਨੇ ਸਾਰੇ ਪਾਠੀ ਸਿੰਘਾਂ ਅਤੇ ਅਖੰਡ ਪਾਠਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਬੋਲਦਿਆਂ ਸਮਾਜ ਸੇਵੀ ਪਿੰ੍ਸੀਪਲ ਭੁਪਿੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਗੰ੍ਥ ਸਾਹਿਬ ਨਾਲ ਜੁੜਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਅਮਲ ਕਰਕੇ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਸਰਬੱਤ ਦੇ ਭਲੇ ਦਾ ਪੈਗਾਮ ਦਿੰਦੀ ਹੋਈ ਸੇਵਾ ਤੇ ਸਿਮਰਨ ਤੇ ਜੋਰ ਦਿੰਦੀ ਹੈ। ਇਸ ਮੌਕੇ ਹਰਬੰਸ ਸਿੰਘ ਿਢੱਲੋਂ, ਜਗਤਾਰ ਸਿੰਘ ਿਢੱਲੋਂ, ਬਲਦੇਵ ਸਿੰਘ ਿਢੱਲੋਂ ( ਸਾਰੇ ਸਾ.ਸਰਪੰਚ ), ਡਾ.ਬਲਵਿੰਦਰ ਸਿੰਘ, ਗੁਰਪਿਆਰ ਸਿੰਘ, ਲਖਵੀਰ ਸਿੰਘ ਛੀਨੀਵਾਲ, ਚਮਕੌਰ ਸਿੰਘ, ਪਿੰ੍ਸੀਪਲ ਮਹਿੰਦਰ ਕੌਰ ਿਢੱਲੋਂ, ਗੰ੍ਥੀ ਅਮਰਜੀਤ ਸਿੰਘ, ਗੰ੍ਥੀ ਨੰਦ ਸਿੰਘ, ਗੁਰਚਰਨ ਸਿੰਘ ਭਦੌੜ, ਸੂਬੇਦਾਰ ਮੇਜਰ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਮੁਕੰਦ ਸਿੰਘ, ਰਣਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਮੌਜੂਦ ਸਨ।