ਯਾਦਵਿੰਦਰ ਸਿੰਘ ਭੁੱਲਰ/ਮਨਿੰਦਰ ਸਿੰਘ, ਬਰਨਾਲਾ : ਸਥਾਨਕ ਰਾਏਕੋਟ ਰੋਡ 'ਤੇ ਬਣੇ ਟਰਾਈਡੈਂਟ ਸੰਘੇੜਾ ਫਲਾਈਓਵਰ ਉਪਰ ਦੀ ਜਦੋਂ ਡੀਐੱਸਪੀ ਦਵਿੰਦਰ ਸਿੰਘ (ਡੀ) ਆਪਣੀ ਡਿਊਟੀ ਲਈ ਮਹਿਲ ਕਲਾਂ ਰਵਾਨਾ ਹੋ ਰਹੇ ਸਨ ਤਾਂ ਸੰਘੇੜਾ ਤੋਂ ਆਉਂਦੀ ਇਕ ਇੰਡੀਕਾ ਕਾਰ ਤੇ ਡੀਐੱਸਪੀ ਦੀ ਇਨੋਵਾ ਗੱਡੀ ਇਕ ਦੂਸਰੇ 'ਚ ਜਾ ਟਕਰਾਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਉਹ ਸੰਘੇੜਾ ਤੋਂ ਬਰਨਾਲਾ ਵਿਖੇ ਜਾ ਰਹੇ ਸਨ ਕਿ ਓਵਰਬਰਿੱਜ 'ਤੇ ਜ਼ਿਆਦਾ ਟਰੈਫਿਕ ਹੋਣ ਕਾਰਨ ਜਦੋਂ ਬਰਨਾਲੇ ਤੋਂ ਆ ਰਹੀ ਪੁਲਿਸ ਦੀ ਇਨੋਵਾ ਗੱਡੀ ਨਾਲ ਟੱਕਰ ਹੋ ਗਈ। ਜ਼ਕਿਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਮਹਿਲ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪਹੁੰਚਣਾ ਹੈ, ਜਿਨਾਂ੍ਹ ਦੇ ਸੁਰੱਖਿਆ ਦੇ ਲਈ ਬਰਨਾਲਾ ਤੇ ਆਸ ਪਾਸ ਦੇ ਕਈ ਜ਼ਿਲਿ੍ਹਆਂ 'ਚੋਂ ਪੁਲਿਸ ਬਲ ਤੈਨਾਤ ਕੀਤਾ ਜਾ ਰਿਹਾ ਹੈ। ਇਹੀ ਸਮਾਂ ਸਕੂਲ ਦੇ ਵਿਦਿਆਰਥੀਆਂ ਦਾ ਹੁੰਦਾ ਹੈ। ਇਸ ਮੌਕੇ ਕਿਸੇ ਵੀ ਤਰਾਂ੍ਹ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਸਾਰੀ ਟ੍ਰੈਫਿਕ ਨੂੰ ਕੰਟਰੋਲ ਕਰਕੇ ਫਲਾਈਓਵਰ ਤੋਂ ਜਾਮ ਹਟਾਇਆ ਗਿਆ।