ਬਰਨਾਲਾ 'ਚ ਇਕ ਮਹਿਲਾ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਪੌਜ਼ਿਟਿਵ
Publish Date:Sun, 05 Apr 2020 01:38 PM (IST)
v>
ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਦੇ ਸੇਖਾ ਰੋਡ ਵਿਖੇ ਰਹਿਣ ਵਾਲੀ ਇਕ ਔਰਤ ਦੀ ਰਿਪੋਰਟ ਰੋਕੋਨਾ ਪੌਜ਼ਿਟਿਵ ਆਈ ਹੈ। ਇਸ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੋਤੀ ਕੌਸ਼ਲ ਨੇ ਇਸ ਰਿਪੋਰਟ ਦੀ ਪੁਸ਼ਟੀ ਤੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਰਿਪੋਰਟ ਆਈ ਹੈ, ਤੇ ਹੁਣ ਅਸੀਂ ਇਸ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਬਣਾਉਣ ਜਾ ਰਹੇ ਹਾਂ, ਇੱਥੇ ਜ਼ਿਕਰਯੋਗ ਹੈ ਕਿ ਇਹ ਔਰਤ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਹੀ ਭਰਤੀ ਸੀ, ਤੇ ਇਸ ਦੇ ਦੋ ਵਾਰ ਸੈਂਪਲ ਲਏ ਜਾ ਚੁੱਕੇ ਸਨ।
Posted By: Sarabjeet Kaur