ਸਟਾਫ ਰਿਪੋਰਟਰ, ਬਰਨਾਲਾ : ਪੰਜਾਬ ਸਰਕਾਰ ਦੇ ਹੁਕਮਾਂ 'ਤੇ ਨਵੇਂ ਆਏ ਪੰਜਾਬ ਪੁਲਿਸ ਮੁਖੀ ਨੇ ਜ਼ਿਲ੍ਹਾ ਬਰਨਾਲਾ ਦੇ 7 ਡੀਐੱਸਪੀਆਂ ਦੀ ਬਦਲੀ ਕਰ ਨਵੇਂ ਡੀਐੱਸਪੀਆਂ ਨੂੰ ਚਾਰਜ ਸੰਭਾਲਣ ਦੇ ਫ਼ਰਮਾਨ ਕੀਤੇ ਹਨ। ਜਿਨਾਂ੍ਹ 'ਚ ਸਬ ਡਵੀਜ਼ਨ ਬਰਨਾਲਾ ਡੀਐੱਸਪੀ ਸਤਵੀਰ ਸਿੰਘ ਬਦਲਕੇ ਆਏ ਹਨ, ਜਦਕਿ ਡੀਐੱਸਪੀ ਪੀਬੀਆਈ ਕ੍ਰਾਇਮ ਵੂਮੈਨ ਤੇ ਚਿਲਡਰਨ ਵਜੋਂ ਬਠਿੰਡਾ ਤੋਂ ਸੰਜੀਵ ਸਿੰਗਲਾ ਦੀ ਬਦਲੀ ਹੋਈ ਹੈ। ਡੀਐੱਸਪੀ ਡਿਟੈਕਟਿਵ ਬਰਨਾਲਾ ਸੰਦੀਪ ਕੁਮਾਰ ਤੇ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਡੀਐੱਸਪੀ ਸਰਬਜੀਤ ਸਿੰਘ ਬਰਾੜ, ਸਬ ਡਵੀਜ਼ਨ ਤਪਾ ਮੰਡੀ ਵਿਖੇ ਡੀਐੱਸਪੀ ਨਵਨੀਤ ਕੌਰ ਗਿੱਲ, ਡੀਐੱਸਪੀ ਹੈੱਡੁਕੁਆਰਟਰ ਬਰਨਾਲਾ ਸਵਰਨ ਸਿੰਘ ਸਣੇ ਡੀਐੱਸਪੀ ਐੱਨਡੀਪੀਐੱਸ ਕਮ ਨਾਰਕੋਟਿਕਸ ਬਰਨਾਲਾ 'ਚ ਡੀਐੱਸਪੀ ਰਣਜੀਤ ਸਿੰਘ ਦੀ ਬਦਲੀ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਨੇ ਸਾਂਝੀ ਕੀਤੀ।
ਬਰਨਾਲਾ ਪੁਲਿਸ ਦੇ 7 ਡੀਐੱਸਪੀ ਬਦਲੇ
Publish Date:Tue, 05 Jul 2022 05:55 PM (IST)
