ਸਟਾਫ਼ ਰਿਪੋਰਟਰ, ਬਰਨਾਲਾ : ਪੁਲਿਸ ਨੇ 3 ਵੱਖ-ਵੱਖ ਮਾਮਲਿਆਂ 'ਚ ਨਸ਼ੀਲੇ ਪਦਾਰਥ ਬਰਾਮਦ ਕਰਦਿਆਂ 1 ਅੌਰਤ ਸਮੇਤ 3 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਪਹਿਲੇ ਮਾਮਲੇ 'ਚ ਥਾਣਾ ਧਨੌਲਾ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਇਕਬਾਲ ਖ਼ਾਨ ਉਰਫ਼ ਗੋਪਾਲ ਵਾਸੀ ਭੀਖੀ ਜ਼ਿਲ੍ਹਾ ਮਾਨਸਾ ਬਾਹਰੋਂ ਨਸ਼ੀਲਾ ਪਾਊਡਰ ਚਿੱਟਾ ਲਿਆਕੇ ਵੇਚਦਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦਿਆਂ ਇਕਬਾਲ ਸਿੰਘ ਉਕਤ ਨੂੰ 25 ਗ੍ਰਾਮ ਨਸ਼ੀਲਾ ਪਾਊਡਰ ਚਿੱਟਾ ਸਮੇਤ ਗਿ੍ਫ਼ਤਾਰ ਕਰਦਿਆਂ ਥਾਣਾ ਧਨੌਲਾ 'ਚ ਮਾਮਲਾ ਦਰਜ ਕੀਤਾ। ਦੂਜੇ ਮਾਮਲੇ 'ਚ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਰੋਡੀ ਪਤਨੀ ਕਾਲੂ ਸਿੰਘ ਵਾਸੀ ਬੈਕਸਾਈਡ ਰਾਮਬਾਗ, ਬਰਨਾਲਾ ਨੂੰ 240 ਨਸ਼ੀਲੀਆਂ ਗੋਲ਼ੀਆਂ ਸਮੇਤ ਗਿ੍ਫ਼ਤਾਰ ਕੀਤਾ। ਤੀਜੇ ਮਾਮਲੇ 'ਚ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਮੁਖਬਰ ਦੀ ਇਤਲਾਹ ਦੇ ਆਧਾਰ 'ਤੇ ਬਾਹੱਰ ਸੇਖਾ ਰੋਡ, ਬਰਨਾਲਾ ਵਿਖੇ ਰੇਡ ਕਰਦਿਆਂ ਲਾਡੀ ਸਿੰਘ ਵਾਸੀ ਬੈਕਸਾਇਡ ਰਾਮਬਾਗ, ਸੈਂਸੀ ਮੁਹੱਲਾ, ਬਰਨਾਲਾ ਨੂੰ 22 ਗ੍ਰਾਮ ਨਸ਼ੀਲੇ ਪਦਾਰਥ ਚਿੱਟੇ ਸਮੇਤ ਗਿ੍ਫ਼ਤਾਰ ਕੀਤਾ।