12 ਅਗਸਤ ਦਾਣਾ ਮੰਡੀ ਮਹਿਲ ਕਲਾਂ ਪੁੱਜੋ : ਗੁਰਬਿੰਦਰ ਸਿੰਘ ਕਲਾਲਾ

ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ

ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ, ਇਨਕਲਾਬੀ ਕੇਂਦਰ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਉਲੀਕੀ ਗਈ ਪ੍ਰਚਾਰ ਮੁਹਿੰਮ ਨੂੰ ਸ਼ੁਰੂ ਕਰਦਿਆਂ ਸਹਿਜੜਾ, ਸਹੌਰ, ਕੁਤਬਾ, ਬਾਹਮਣੀਆਂ, ਕਲਾਲਾ ਵਿਖੇ ਮਹਿਲ ਕਲਾਂ ਲੋਕ ਘੋਲ ਦੇ ਇਤਿਹਾਸ 'ਚ 25 ਸਾਲ ਤੋਂ ਪਿੰਡਾਂ ਦੇ ਕਿਸਾਨ-ਮਜ਼ਦੂਰ, ਮਰਦ-ਅੌਰਤਾਂ ਵੱਲੋਂ ਬੇਖੌਫ਼ ਹੋਕੇ ਨਿਭਾਈ ਗਈ ਮਿਸਾਲੀ ਭੂਮਿਕਾ ਨੂੰ ਸਲਾਮ ਆਖੀ। ਇਸ ਮੌਕੇ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਡਾ. ਰਜਿੰਦਰ ਪਾਲ, ਜਸਪਾਲ ਸਿੰਘ, ਹਰਪ੍ਰਰੀਤ ਸਿੰਘ, ਜਗਮੀਤ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਖੁਸ਼ਮੰਦਰਪਾਲ, ਖੱਡੀਕਲਾਂ, ਅਮਨਦੀਪ ਸਿੰਘ ਰਾਏਸਰ ਨੇ ਕਿਹਾ ਕਿ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਾਉਣ, ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲ ਕਲਾਂ ਦਾ ਢਾਲ ਤੇ ਤਲਵਾਰ ਬਨਣ ਦੇ ਮੁਸ਼ਕਲਾਂ ਭਰਪੂਰ ਪੈਂਡੇ ਤੱਕ ਨਿਭਣਾ ਸੌਖਾ ਕਾਰਜ ਨਹੀਂ ਸੀ। ਆਗੂਆਂ ਕਿਹਾ ਕਿਸਾਨ-ਮਜਦੂਰ ਵੀ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਅਸੀਂ ਇਕੱਲੀਆਂ ਜਮੀਨਾਂ ਬਚਾਉਣ ਲਈ ਹੀ ਨਹੀਂ ਲੜਨਾ, ਸਗੋਂ ਅੌਰਤਾਂ ਉੱਪਰ ਹੁੰਦੇ ਸਮਾਜਿਕ ਜਬਰ ਖ਼ਲਿਾਫ਼ ਵੀ ਸੰਘਰਸ਼ ਕਰਨਾ ਹੁੰਦਾ ਹੈ। ਇਤਿਹਾਸਕ ਕਿਸਾਨ ਅੰਦੋਲਨ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ 'ਚ ਕਿਸਾਨ-ਮਜਦੂਰ ਅੌਰਤਾਂ ਦਾ ਅਹਿਮ ਯੋਗਦਾਨ ਹੈ। ਇਸ ਸਮੇਂ ਯਾਦਵਿੰਦਰ, ਜੱਸਾ ਠੀਕਰੀਵਾਲਾ, ਗੋਰਾ ਸਿੰਘ, ਜੱਗੀ ਸਿੰਘ ਰਾਏਸਰ, ਸੱਤਪਾਲ ਸਿੰਘ ਸਹਿਜੜਾ, ਭਿੰਦਰ ਸਿੰਘ, ਦਲਵੀਰ ਸਿੰਘ ਸਹੌਰ ਨੇ ਐਕਸ਼ਨ ਕਮੇਟੀ ਆਗੂਆਂ ਉੱਪਰ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ 'ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖ਼ਿਲਾਫ਼ ਸੇਧਤ ਹੋਵੇਗਾ। ਆਗੂਆਂ ਨੇ ਨੌਜਵਾਨਾਂ ਤੇ ਅੱਧ ਸੰਸਾਰ ਦੀਆਂ ਮਾਲਕ ਅੌਰਤਾਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਇਸ ਸਮੇਂ ਅਮਰਜੀਤ ਸਿੰਘ ਮਹਿਲ ਖੁਰਦ, ਪਰਦੀਪ ਸਿੰਘ ਕੁਤਬਾ, ਜਗਪ੍ਰਰੀਤ ਸਿੰਘ, ਗੁਰਪ?ੀਤ ਸਿੰਘ ਗੁਰਬਿੰਦਰ ਸਿੰਘ, ਗੁਰਪ?ੀਤ ਸਿੰਘ, ਕਰਨਪਾਲ ਸਿੰਘ ਗੋਬਿੰਦਗੜ੍ਹ ਨੇ ਵੀ ਇਸ ਮੁਹਿੰਮ 'ਚ ਅਹਿਮ ਯੋਗਦਾਨ ਪਾਇਆ। ਯਾਦਵਿੰਦਰ ਠੀਕਰੀਵਾਲਾ ਦੀ ਅਗਵਾਈ 'ਚ ਖੁਸ਼ਪ੍ਰਰੀਤ ਠੀਕਰੀਵਾਲਾ ਨੇ ਐਕਸ਼ਨ ਗੀਤ ਪੇਸ਼ ਕੀਤੇ।