v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ 'ਚ ਇਕ ਹੀ ਦਿਨ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਜ਼ਿਲ੍ਹੇ 'ਚ 34 ਲੋਕ ਕੋਰੋਨਾ ਦੀ ਲਪੇਟ ਆ ਚੁੱਕੇ ਹਨ ਤੇ ਕੋਰੋਨਾ ਦਾ ਕਹਿਰ ਫ਼ਿਰ ਤੋਂ ਸ਼ੁਰੂ ਹੋ ਗਿਆ ਹੈ।

ਸਿਵਲ ਸਰਜਨ ਡਾ. ਗੁਰਵਿੰਦਰਵੀਰ ਸਿੰਘ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ 'ਚ ਆਏ ਇਕ ਹਵਾਲਾਤੀ, ਤਿੰਨ ਮਰੀਜ਼ 16 ਏਕੜ ਨਿਵਾਸੀ, ਦੋ ਕੇਸੀ ਰੋਡ ਨਿਵਾਸੀ, ਦੋ ਪਿੰਡ ਵਿਧਾਤਾ, ਇਕ ਪਿੰਡ ਹਮੀਦੀ, ਇਕ ਧਨੌਲਾ ਤੇ ਇਕ ਪਿੰਡ ਕਾਲੇਕੇ ਸਮੇਤ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਦੇ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ 113 ਹੋ ਗਈ ਹੈ ਤੇ ਆਈਸੋਲੇਸ਼ਨ ਵਾਰਡ ਬਰਨਾਲਾ 'ਚ 37 ਐਕਟਿਵ ਕੇਸ ਹਨ ਤੇ 74 ਜਣੇ ਠੀਕ ਹੋ ਚੁੱਕੇ ਹਨ।

Posted By: Amita Verma