ਵਿਨੋਦ ਕੁਮਾਰ, ਨੰਗਲੀ : ਚਾਇਨਾ ਡੋਰ ਲੋਕਾਂ, ਪੰਛੀਆਂ ਤੇ ਜਾਨਵਰਾਂ ਲਈ ਲਗਾਤਾਰ ਖ਼ਤਰਾ ਬਣੀ ਹੈ ਪਰ ਵਪਾਰਕ ਦਬਾਅ ਹੋਣ ਕਾਰਨ ਪ੍ਰਸ਼ਾਸਨ ਰਸਮੀ ਕਾਰਵਾਈ ਤੋਂ ਵੱਧ ਕੁਝ ਨਹੀਂ ਕਰਦਾ। ਇਸੇ ਤਰ੍ਹਾਂ ਇੱਥੇ ਅਸ਼ੀਸ਼ਪਾਲ ਵਾਸੀ ਮਜੀਠਾ ਰੋਡ ਇੰਦਰਾ ਕਾਲੋਨੀ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਕੰਮ ਤੋਂ ਸਕੂਟਰੀ 'ਤੇ ਘਰ ਆ ਰਿਹਾ ਸੀ, ਜਦੋਂ ਉਹ ਰਣਜੀਤ ਐਵੀਨਿਊ ਲਾਗੇ ਪੁੱਜਾ ਤਾਂ ਡੋਰ ਜ਼ੋਰ ਨਾਲ ਉਸ ਦੀ ਧੌਣ 'ਤੇ ਵੱਜੀ। ਇਸ ਵਜ੍ਹਾ ਨਾਲ ਉਸ ਨੂੰ ਜ਼ੋਰਦਾਰ ਝਟਕਾ ਲੱਗਾ ਤੇ ਸੜਕ 'ਤੇ ਡਿੱਗ ਪਿਆ। ਇਸੇ ਦੌਰਾਨ ਇਲਾਕੇ ਦੇ ਸਮਾਜ ਸੇਵਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿ ਚੀਨੀ ਡੋਰ ਉਪਰ ਮੁਕੰਮਲ ਪਾਬੰਦੀ ਲਗਾਈ ਜਾਵੇ ਤੇ ਜਿਹੜੇ ਵਪਾਰੀ ਲੁਕ ਛੁਪ ਕੇ ਇਸ ਡੋਰ ਦਾ ਧੰਦਾ ਕਰਦੇ ਹਨ, ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।