ਜੇਐੱਨਐੱਨ, ਅੰਮਿ੍ਤਸਰ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਤੇ ਉਨ੍ਹਾਂ ਦਾ ਪੁੱਤਰ ਨਕੁਲ ਗੁਲਾਟੀ ਸ਼ਨਿਚਰਵਾਰ ਸ਼ਾਮ ਜੰਡਿਆਲਾ ਗੁਰੂ ਨੇੜੇ ਸੜਕ ਦੁਰਘਟਨਾ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਗਿਆ ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਵਿਚ ਕਾਰ ਹਾਦਸਾਗ੍ਰਸਤ ਹੋ ਗਈ। ਘਟਨਾ ਬਾਰੇ ਪਤਾ ਲਗਦਿਆਂ ਹੀ ਡੀਐੱਸਪੀ ਸੁਖਵਿੰਦਰਪਾਲ ਸਿੰਘ ਤੇ ਜੰਡਿਆਲਾ ਥਾਣਾ ਦੇ ਇੰਚਾਰਜ ਹਰਚੰਦ ਸਿੰਘ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਹਾਦਸੇ ਦੇ ਬਾਅਦ ਤੋਂ ਚੇਅਰਪਰਸਨ ਦਾ

ਮੋਬਾਈਲ ਫੋਨ ਬੰਦ ਆ ਰਿਹਾ ਹੈ।

ਪੁਲਿਸ ਅਨੁਸਾਰ ਸ਼ਨਿਚਰਵਾਰ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਿਸੇ ਪੀੜਤ ਔਰਤ ਦਾ ਕੇਸ ਸੁਣ ਕੇ ਜਲੰਧਰ ਤੋਂ ਅੰਮਿ੍ਤਸਰ ਆਪਣੀ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ। ਜੰਡਿਆਲਾ ਗੁਰੂ ਨੇੜੇ ਚੌਹਾਨ ਪੈਟਰੋਲ ਪੰਪ ਕੋਲ ਅਚਾਨਕ ਸੜਕ ਉੱਤੇ ਅਵਾਰਾ ਪਸ਼ੂ ਆ ਗਿਆ। ਬ੍ਰੇਕ ਲਗਾਉਣ ਦੇ ਚੱਕਰ ਵਿਚ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿਚ ਮਨੀਸ਼ਾ ਗੁਲਾਟੀ ਤੇ ਉਨ੍ਹਾਂ ਦੇ ਪੁੱਤਰ ਨਕੁਲ ਗੁਲਾਟੀ ਨੂੰ ਮਾਮੂਲੀ ਸੱਟਾਂ ਲੱਗੀ ਹਨ।

Posted By: Susheel Khanna