v> ਜਰਨੈਲ ਸਿੰਘ ਤੱਗੜ ,ਕੱਥੂਨੰਗਲ : ਪਿਛਲੇ ਦਿਨੀਂ ਪੁਲਿਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਮਾਨ ਵਿਖੇ ਜੇਠਾਣੀ ਵਲੋਂ ਇਕ ਵਿਅਕਤੀ ਨਾਲ ਮਿਲ ਕੇ ਦਰਾਣੀ ਨੂੰ ਅੱਗ ਲਾ ਕੇ ਸਾੜ ਦੇਣ ਦੀ ਘਟਨਾ ਨੂੰ ਅੰਜ਼ਾਮ ਦਿਤਾ ਗਿਆ ਸੀ ਜਿਸ ਵਿਚ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਤੇ ਮੁਲਜ਼ਮ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ | ਇਸ ਕਤਲ ਦੀ ਘਟਨਾ ਦੇ ਵਿੱਚ ਸ਼ਾਮਿਲ ਮੁਲਜ਼ਮ ਰਾਜਵਿੰਦਰ ਕੌਰ ਤੇ ਉਸਦੇ ਪ੍ਰੇਮੀ ਮਨਦੀਪ ਸਿੰਘ ਵਾਸੀ ਪਿੰਡ ਅਜੈਬਵਾਲੀ ਨੂੰ ਥਾਣਾ ਕੱਥੂਨੰਗਲ ਦੀ ਪੁਲਿਸ ਨੇ 2 ਦਿਨਾਂ 'ਚ ਹੀ ਗਿਰਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ |

Posted By: Jagjit Singh