ਸਰਬਜੀਤ ਸਿੰਘ ਖ਼ਾਲਸਾ, ਅਜਨਾਲਾ : ਪੁਲਿਸ ਥਾਣਾ ਅਜਨਾਲਾ ਵਲੋਂ ਪਤੀ ਤੋਂ ਪ੍ਰੇਸ਼ਾਨ ਹੋ ਕੇ ਪਤਨੀ ਵਲੋਂ ਆਤਮਹੱਤਿਆ ਕਰਨ ਸੰਬੰਧੀ ਮਾਮਲਾ ਦਰਜ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਅਜਨਾਲਾ ਦੇ ਮੁਖੀ ਐੱਸਐੱਚਓ ਮੋਹਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਮਮਤਾ (28) ਦੀ ਮਾਤਾ ਵੀਨਾ ਨਿਵਾਸੀ ਜੈਰਾਮ ਕੋਟ ਅਨੁਸਾਰ, ਉਹਨਾਂ ਦੀ ਬੇਟੀ ਮਮਤਾ ਦਾ ਵਿਆਹ ਅਜਨਾਲਾ ਦੇ ਪਿੰਡ ਭੋਏਵਾਲੀ ਵਿਖੇ ਵਿਲੀਅਮ ਮਸੀਹ ਪੁੱਤਰ ਸੁੱਚਾ ਮਸੀਹ ਨਾਲ 2014 ਵਿਚ ਹੋਇਆ ਸੀ। ਮ੍ਰਿਤਕਾ ਦੀ ਮਾਤਾ ਮਮਤਾ ਮੁਤਾਬਿਕ ਵਿਲੀਅਮ ਵਲੋਂ ਓਹਨਾ ਦੀ ਬੇਟੀ ਨਾਲ ਕਈ ਵਾਰ ਪੈਸਿਆਂ ਲਈ ਕੁੱਟ ਮਾਰ ਕੀਤੀ ਗਈ ਜਿਸ ਸਬੰਧੀ ਉਹਨਾਂ ਵਲੋਂ ਮੋਹਤਬਰਾਂ ਵਿਚ ਬੈਠ ਸਮਝੌਤਾ ਕੀਤਾ ਅਤੇ ਕਈ ਵਾਰ ਪੈਸੇ ਦੀ ਮੰਗ ਵੀ ਪੂਰੀ ਕੀਤੀ। 28 ਫਰਵਰੀ ਨੂੰ ਮਮਤਾ ਦਾ ਪਤੀ ਵਿਲੀਅਮ ਨਾਲ ਫਿਰ ਕਿਸੇ ਗੱਲ ਤੋਂ ਝਗੜਾ ਹੋਇਆ ਅਤੇ ਮਮਤਾ ਨਾਲ ਕੁੱਟ ਮਾਰ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਮਾਮਤਾ ਵਲੋਂ ਜ਼ਹਿਰੀਲੀ ਦਵਾਈ ਨਿਗਲੀ ਗਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਓਹਨਾਂ ਵਲੋਂ ਵੀਨਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਿਲੀਅਮ ਦੀ ਗਿਰਫਤਾਰੀ ਲਈ ਛਪੇਮਾਰੀ ਕੀਤੀ ਜਾ ਰਹੀ ਹੈ।

Posted By: Jagjit Singh