ਪੱਤਰ ਪ੍ਰਰੇਰਕ, ਅੰਮਿ੍ਤਸਰ : ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਾਰਡ ਨੰ.40 'ਚ ਅਮਰੂਤ ਪ੍ਰਰਾਜੈਕਟ ਤਹਿਤ ਵਾਟਰ ਸਪਲਾਈ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਮੇਅਰ ਨੇ ਇਸ ਉਦਘਾਟਨ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਉਣ ਦਾ ਹੈ ਜਿਸ ਤਹਿਤ ਹੀ ਉਨ੍ਹਾਂ ਵੱਲੋਂ ਅੱਜ ਵਾਰਡ ਨੰਬਰ 40 ਦੇ ਇਲਾਕੇ 'ਚ ਵਾਟਰ ਸਪਲਾਈ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਟੀਚਾ ਹੈ ਕਿ ਜਿਨ੍ਹਾਂ ਇਲਾਕਿਆਂ ਨੂੰ ਵਿਕਾਸ ਪੱਖੋਂ ਪਿਛਲੇ ਕਈ ਸਾਲਾਂ ਤੋਂ ਅੱਖੋਂ ਓਹਲੇ ਕੀਤਾ ਗਿਆ ਸੀ ਉਨ੍ਹਾਂ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਇਲਾਕਿਆਂ 'ਚ ਮੁੱਢਲੀਆਂ ਸੁਵਿਧਾਵਾਂ ਜਿਵੇਂ ਕਿ ਪਾਣੀ, ਸੀਵਰੇਜ, ਸਫ਼ਾਈ ਆਦਿ ਤਰਜ਼ੀਹ 'ਤੇ ਮੁਹੱਈਆ ਕਰਵਾਈਆਂ ਜਾਣ।

ਮੇਅਰ ਨੇ ਦੱਸਿਆ ਕਿ ਅਮਰੂਤ ਪ੍ਰਰਾਜੈਕਟ ਤਹਿਤ ਸ਼ਹਿਰ 'ਚ ਕੁੱਲ 58 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣੇ ਹਨ ਜਿਨ੍ਹਾਂ 'ਚ 17 ਟਿਊਬਵੈੱਲ, 11 ਪਾਣੀ ਦੀਆਂ ਟੈਂਕੀਆਂ, 250 ਕਿਲੋਮੀਟਰ ਵਾਟਰ ਸਪਲਾਈ ਲਾਈਨ ਵਿਛਾਈ ਜਾਣੀ ਪ੍ਰਮੁੱਖ ਹਨ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਦੀ ਪੀੜ੍ਹੀ ਦਾ ਫ਼ਰਜ਼ ਹੈ ਕਿ ਉਹ ਆਉਣ ਵਾਲੀ ਪੀੜ੍ਹੀ ਵਾਸਤੇ ਸਾਫ਼ ਪਾਣੀ ਦੀ ਬੱਚਤ ਕਰਨ। ਇਸ ਮੌਕੇ ਕੌਸਲਰ ਮਹੇਸ਼ ਖੰਨਾ, ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ ਕਮੇਟੀ, ਕਂੌਸਲਰ ਦਲਬੀਰ ਸਿੰਘ ਮੰਮਣਕੇ ਚੇਅਰਮੈਨ ਭੂਮੀ ਅਤੇ ਤਹਿਬਾਜ਼ਾਰੀ ਕਮੇਟੀ, ਪਰਮਜੀਤ ਸਿੰਘ ਸ਼ੇਰਗਿੱਲ ਅਤੇ ਸਮੂਹ ਇਲਾਕਾ ਨਿਵਾਸੀ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।