ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੌਜੂਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਲਟੋਹਾ ਨੂੰ ਧਾਰਮਿਕ ਸਜ਼ਾ ਵਜੋਂ ਤਿੰਨ ਦਿਨਾਂ ਤੱਕ ਰੋਜ਼ਾਨਾ ਇੱਕ ਘੰਟਾ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਕਰਨ ਲਈ ਕਿਹਾ ਗਿਆ। ਪਹਿਲੇ ਦਿਨ ਵਲਟੋਹਾ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਲੰਗਰ ਹਾਲ ਵਿੱਚ ਸਿੱਧੇ ਬਰਤਨਾਂ ਦੀ ਸੇਵਾ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਜੋੜਿਆਂ ਦੀ ਸੇਵਾ 'ਤੇ ਪਹੁੰਚੇ।

ਅਨੁਜ ਸ਼ਰਮਾ, ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ। ਇੱਕ ਘੰਟਾ ਬਰਤਨ ਸਾਫ਼ ਕਰਨ ਦੇ ਨਾਲ-ਨਾਲ ਵਲਟੋਹਾ ਜੋੜਿਆਂ ਦੀ ਸੇਵਾ ਵੀ ਕਰਨਗੇ।
ਜ਼ਿਕਰਯੋਗ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਬੀਤੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਹਿੰਦਿਆਂ ਸਜ਼ਾ ਦਿੱਤੀ ਗਈ ਕਿ ਉਹ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਦਾਖ਼ਲ ਹੋ ਸਕਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੌਜੂਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਵਲਟੋਹਾ ਨੂੰ ਧਾਰਮਿਕ ਸਜ਼ਾ ਵਜੋਂ ਤਿੰਨ ਦਿਨਾਂ ਤੱਕ ਰੋਜ਼ਾਨਾ ਇੱਕ ਘੰਟਾ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਕਰਨ ਲਈ ਕਿਹਾ ਗਿਆ। ਪਹਿਲੇ ਦਿਨ ਵਲਟੋਹਾ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਲੰਗਰ ਹਾਲ ਵਿੱਚ ਸਿੱਧੇ ਬਰਤਨਾਂ ਦੀ ਸੇਵਾ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਜੋੜਿਆਂ ਦੀ ਸੇਵਾ 'ਤੇ ਪਹੁੰਚੇ।
ਸਿੱਖ ਧਰਮ ਵਿੱਚ ਧਾਰਮਿਕ ਸਜ਼ਾ ਦਾ ਮਹੱਤਵ
ਸਿੱਖ ਪਰੰਪਰਾ ਵਿੱਚ ਧਾਰਮਿਕ ਸਜ਼ਾਵਾਂ ਕਿਸੇ ਵਿਅਕਤੀ ਨੂੰ ਸੁਧਾਰ, ਅਨੁਸ਼ਾਸਨ ਅਤੇ ਸੇਵਾ-ਭਾਵ ਨੂੰ ਮੁੜ ਸਥਾਪਿਤ ਕਰਨ ਦੇ ਉਦੇਸ਼ ਨਾਲ ਦਿੱਤੀਆਂ ਜਾਂਦੀਆਂ ਹਨ। ਇਸ ਵਿੱਚ ਦੋਸ਼ੀ ਮੰਨੇ ਗਏ ਵਿਅਕਤੀ ਨੂੰ ਸੰਗਤ ਦੇ ਵਿੱਚ ਨਤਮਸਤਕ ਹੋ ਕੇ ਸੇਵਾ ਕਰਨੀ ਪੈਂਦੀ ਹੈ, ਤਾਂ ਜੋ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਅਤੇ ਨਿਮਰਤਾ ਦੁਬਾਰਾ ਯਕੀਨੀ ਬਣਾਈ ਜਾ ਸਕੇ।
ਤਿੰਨ ਦਿਨ ਸੇਵਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਣਗੇ ਪੇਸ਼
ਵਲਟੋਹਾ ਨਿਰਧਾਰਿਤ ਤਿੰਨ ਦਿਨਾਂ ਤੱਕ ਇਸ ਸੇਵਾ ਨੂੰ ਜਾਰੀ ਰੱਖਣਗੇ। ਇਸ ਤੋਂ ਬਾਅਦ ਉਹ ਅਕਾਲ ਤਖ਼ਤ ਸਾਹਿਬ ਕੋਲ ਪੂਰਨ ਪਾਲਣਾ ਦੀ ਰਿਪੋਰਟ ਪੇਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਮੁਕਤ ਕੀਤਾ ਜਾਵੇਗਾ। ਵਲਟੋਹਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਤਰਨਤਾਰਨ ਅਤੇ ਮਾਝਾ ਹਲਕਿਆਂ ਵਿੱਚ ਬਲ ਮਿਲੇਗਾ।
ਭਾਵੇਂ ਵਲਟੋਹਾ ਨੂੰ 10 ਸਾਲਾਂ ਤੱਕ ਕੱਢਿਆ ਗਿਆ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਨਾਮਾ ਦੇਣ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸਰਗਰਮ ਦਿਖਣ ਲੱਗੇ ਸਨ। ਹਾਲਾਂਕਿ ਉਨ੍ਹਾਂ ਦੀ ਜੁਆਇਨਿੰਗ ਅਜੇ ਤੱਕ ਨਹੀਂ ਹੋਈ ਹੈ, ਪਰ ਬੀਤੇ ਦਿਨਾਂ ਜਦੋਂ ਤਰਨਤਾਰਨ ਉਪ-ਚੋਣਾਂ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਨੂੰ ਜਦੋਂ ਮਜੀਠਾ ਥਾਣੇ ਬੁਲਾਇਆ ਗਿਆ ਤਾਂ ਉਹ ਉਨ੍ਹਾਂ ਦੇ ਨਾਲ ਹੀ ਸਨ। ਇੰਨਾ ਹੀ ਨਹੀਂ, ਦੋ ਦਿਨ ਚੱਲੇ ਸੰਘਰਸ਼ ਤੇ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਦੋਂ ਕੰਚਨਪ੍ਰੀਤ ਨੂੰ ਰਿਹਾਅ ਕੀਤਾ ਗਿਆ ਤਾਂ ਵੀ ਵਲਟੋਹਾ ਅਕਾਲੀ ਆਗੂਆਂ ਦੇ ਨਾਲ ਹੀ ਦਿਖੇ।