ਗੁਰਿੰਦਰ ਸਿੰਘ ਗਿੱਲ, ਵਰਪਾਲ : ਪਿੰਡ ਵਰਪਾਲ ਕਲਾਂ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ 'ਚ ਸ਼ਮਸਾਨਘਾਟ ਦੀ ਚਾਰਦੀਵਾਰੀ, ਇੰਟਰਲੌਕਿੰਗ ਟਾਈਲਾਂ ਲਾਉੇਣ ਦੇ ਨਾਲ-ਨਾਲ ਗਲੀਆਂ ਪਿੰਡ ਦੇ ਬਾਜ਼ਾਰਾਂ ਦਾ ਕੰਮ ਚੱਲ ਰਿਹਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵਿਕਾਸ ਕਾਰਜਾਂ ਵਾਸਤੇ ਦਿੱਤੀ ਹੋਈ ਗ੍ਾਂਟ ਨਾਲ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਬਿਨਾਂ ਭੇਦ ਭਾਵ ਨਾਲ ਨੇਪਰੇ ਚਾੜਿ੍ਹਆ ਜਾਵੇਗਾ ਅਤੇ ਗ੍ਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਗ਼ਰੀਬ ਮਜ਼ਦੂਰ ਵਰਗ ਦੇ ਸਮਾਰਟ ਕਾਰਡ ਦੇ ਫਾਰਮ ਭਰੇ ਜਾ ਰਹੇ ਹਨ।

ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਸਿੰਘ ਲਾਲੀ, ਸਰਪੰਚ ਕਸ਼ਮੀਰ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ, ਨੰਬਰਦਾਰ ਅੰਗਰੇਜ਼ ਸਿੰਘ, ਪੰਚ ਅਨੋਖ ਸਿੰਘ, ਪੰਚ ਹਰਨੇਕ ਸਿੰਘ, ਪਹਿਲਵਾਨ ਅੰਗਰੇਜ਼ ਸਿੰਘ, ਪੰਚ ਕਰਮ ਸਿੰਘ, ਪੰਚ ਮਹਿੰਦਰ ਕੌਰ, ਬਿਕਰਮ ਸਿੰਘ, ਕੇਵਲ ਸਿੰਘ, ਗੁਰਮੇਜ ਸਿੰਘ, ਦਲਜੀਤ ਸਿੰਘ ਢੋਲਾ, ਹਰਜਿੰਦਰ ਸਿੰਘ, ਜਗਰੂਪ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।