ਪਿੰਡ ਬਾਬੋਵਾਲ 'ਚ ਹੰਗਾਮਾ: ਚਿੱਟਾ ਵੇਚਣ ਦੇ ਦੋਸ਼ੀ ਨੂੰ ਫੜਨ ਗਈ ਪੁਲਿਸ, ਹਿਰਾਸਤ ਦੌਰਾਨ ਬਜ਼ੁਰਗ ਨਿਹੰਗ ਦੀ ਮੌਤ
ਮਜੀਠਾ ਹਲਕੇ ਦੇ ਪਿੰਡ ਬਾਬੋਵਾਲ ਵਿਖੇ ਸਵੇਰੇ ਪੁਲਿਸ ਵਲੋਂ ਨਸ਼ਾ ਵੇਚਣ ਵਾਲੇ ਨਾਮਜ਼ਦ ਨੌਜਵਾਨ ਦਿਲੇਰ ਸਿੰਘ ਦੇ ਘਰ ਤੜਕਸਾਰ ਛਾਪਾਮਾਰੀ ਕੀਤੀ ਗਈ, ਜਿਸ ਵਿਚ ਦਿਲੇਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਿਹੰਗ ਨਿਰਮਲ ਸਿੰਘ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Tue, 09 Jun 2026 04:25 PM (IST)
Updated Date: Tue, 09 Jun 2026 04:26 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ, ਚਵਿੰਡਾ ਦੇਵੀ- ਮਜੀਠਾ ਹਲਕੇ ਦੇ ਪਿੰਡ ਬਾਬੋਵਾਲ ਵਿਖੇ ਸਵੇਰੇ ਪੁਲਿਸ ਵਲੋਂ ਨਸ਼ਾ ਵੇਚਣ ਵਾਲੇ ਨਾਮਜ਼ਦ ਨੌਜਵਾਨ ਦਿਲੇਰ ਸਿੰਘ ਦੇ ਘਰ ਤੜਕਸਾਰ ਛਾਪਾਮਾਰੀ ਕੀਤੀ ਗਈ, ਜਿਸ ਵਿਚ ਦਿਲੇਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਿਹੰਗ ਨਿਰਮਲ ਸਿੰਘ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪਰਿਵਾਰ ਵਲੋਂ ਪੁਲਿਸ ਵਲੋਂ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਮ੍ਰਿਤਕ ਨਿਹੰਗ ਨਿਰਮਲ ਸਿੰਘ ਦੀ ਦਿਲ ਦਾ ਦੌਰਾ ਪੈਣ ਦਾ ਦੱਸਿਆ ਜਾ ਰਿਹਾ ਹੈ। ਬਾਕੀ ਉਨ੍ਹਾਂ ਨੇ ਕਿਹਾ ਕਿ ਪੋਸਟਮਾਸਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਜਾਵੇਗਾ ਕੀ ਮੌਤ ਕਿਸ ਕਾਰਨ ਹੋਈ ਹੈ। ਖਬਰ ਲਿਖੇ ਜਾਣ ਤੱਕ ਪਰਿਵਾਰ ਵਲੋਂ ਧਰਨਾ ਜਾਰੀ ਹੈ।