ਪੱਤਰ ਪ੍ੇਰਕ, ਤਰਨਤਾਰਨ : ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਹੈ ਕਿ ਚੀਨੀ ਵਿਦੇਸ਼ ਬੁਲਾਰੇ ਵੱਲੋਂ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਦੇਸ਼ ਦੌਰੇ ਉੱਪਰ ਵਿਦੇਸ਼ ਮੰਤਰਾਲੇ ਦੀ ਵੈਬਸਾਈਟ 'ਤੇ ਦਿੱਤੀ ਪ੍ਤੀਕਿਰਿਆ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਚੀਨੀ ਲੀਡਰਸ਼ਿਪ ਨੂੰ ਇਤਿਹਾਸ ਤੋਂ ਸਬਕ ਲੈਂਦਿਆਂ ਚੀਨ-ਪਾਕਿਸਤਾਨ ਆਰਥਿਕ ਲਾਂਘਾ ਜੋ ਕਿ ਮਹਾਰਾਜਾ ਰਣਜੀਤ ਦੇ ਖ਼ਾਲਸਾ ਰਾਜ 'ਚੋਂ ਲੰਘਦਾ ਹੈ , ਦੇ ਬਦਲੇ ਖ਼ਾਲਸਾ ਰਾਜ ਦੀ ਵਾਰਸ ਸ਼੍ੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਕੋਲ ਦਸ ਹਜ਼ਾਰ ਕਰੋੜ ਰੁਪਏ ਟੋਕਨ ਜ਼ਮਾਨਤ ਵਜੋਂ ਜਮ੍ਹਾਂ ਕਰਵਾਉਣੇ ਚਾਹੀਦੇ ਹਨ।

ਤਰਨਤਾਰਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਅੰਮਿ੍ਤਸਰ-ਲਾਹੌਰ ਲਾਂਘਾ ਵੀ ਇਸੇ ਲਾਂਘੇ ਤਹਿਤ ਖੁੱਲ੍ਹਣਾ ਚਾਹੀਦਾ ਹੈ, ਤਾਂ ਜੋ ਵਪਾਰ ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਸੰਸਥਾਵਾਂ ਦਮਦਮੀ ਟਕਸਾਲ, ਸ਼੍ੋਮਣੀ ਅਕਾਲੀ ਦਲ ਤੇ ਸ਼੍ੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨੇ ਕਦੇ ਵੀ 1947 'ਚ ਗਾਂਧੀ, ਜਿਨਾਹ ਤੇ ਮਾਉਂਟਬੈਟਨ ਵੱਲੋਂ ਕੀਤੀ ਗਈ ਭਾਰਤ- ਪਾਕਿ ਵੰਡ ਨੂੰ ਮਾਨਤਾ ਨਹੀਂ ਦਿੱਤੀ। ਇਸੇ ਕਰ ਕੇ ਸਿੱਖ ਪੌਣੀ ਸਦੀ ਤੋਂ ਆਪਣੀ ਅਰਦਾਸ 'ਚ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਨੂੰ ਸਿੱਖ ਇਤਿਹਾਸਕਾਰ ਖੁਸ਼ਵੰਤ ਸਿੰਘ ਵੱਲੋਂ ਲਿਖੀ ਕਿਤਾਬ 'ਹਿਸਟਰੀ ਆਫ ਸਿਖਸ' ਚੀਨੀ ਰਾਜਦੂਤ ਰਾਹੀਂ ਭੇਜੀ ਜਾਵੇਗੀ। ਮਨਾਵਾਂ ਨੇ ਅਰੁਣਾਚਲ ਪ੍ਦੇਸ਼ ਬਾਰੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁੱਪ ਰਹਿਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 95 ਫ਼ੀਸਦੀ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਆਜ਼ਾਦੀ ਲਈ ਸਭ ਤੋਂ ਪਹਿਲਾਂ ਭਾਈ ਮਹਾਰਾਜ ਸਿੰਘ ਨੇ ਮਾਂਡਲੇ ਜੇਲ ਵਿਚ ਸ਼ਹਾਦਤ ਦਿੱਤੀ ਸੀ ਤੇ ਕੂਕੇ ਸਿੱਖਾਂ ਨੇ ਤੋਪਾਂ ਦੇ ਗੋਲਿਆਂ ਅੱਗੇ ਛਾਤੀਆਂ ਤਾਣੀਆਂ ਸਨ। ਹੁਣ ਅੰਮਿ੍ਤਸਰ -ਲਾਹੌਰ ਲਾਂਘੇ ਬਾਰੇ ਚੁੱਪ ਰਹਿ ਕੇ ਪੰਜਾਬ ਦੇ ਹਿੱਤਾਂ ਨੂੰ ਅਣਦੇਖਿਆ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇ ਇਹ ਲਾਂਘਾ ਬਣਦਾ ਹੈ ਤਾਂ ਦੱਖਣੀ ਏਸ਼ੀਆ ਵਿਚ ਸਦੀਵੀ ਸ਼ਾਂਤੀ ਸਥਾਪਤ ਹੋ ਜਾਵੇਗੀ। ਇਹ ਲਾਂਘਾ ਖੁਲ੍ਹਵਾਉਣ ਲਈ ਯੁਨਾਈਟਿਡ ਅਕਾਲੀ ਦਲ ਆਪਣਾ ਯੋਗਦਾਨ ਪਾਉਂਦਿਆਂ ਯੂਐੱਨਓ ਤਕ ਇਹ ਮਸਲਾ ਚੁੱਕੇਗਾ। ਇਸ ਮੌਕੇ ਹਿਊਮਨ ਰਾਈਟਸ ਇੰਡੀਆ ਦੇ ਪ੍ਧਾਨ ਸੁਰਿੰਦਰ ਸਿੰਘ ਘਰਿਆਲਾ, ਜਨਰਲ ਸਕੱਤਰ ਰਜੀਵ ਸਿੰਘ ਤੋਂ ਇਲਾਵਾ ਭਾਈ ਬਲਵੰਤ ਸਿੰਘ ਗੁਪਾਲਾ ਵੀ ਮੌਜੂਦ ਸਨ।