ਗੁਰਮੀਤ ਸੰਧੂ, ਅੰਮ੍ਰਿਤਸਰ : ਪੁਲਿਸ ਥਾਣਾ ਜੀਆਰਪੀ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ਵਿੱਚ ਆਉਂਦੀ ਜੀਆਰਪੀ ਪੁਲਿਸ ਪੋਸਟ ਛੇਹਰਟਾ ਦੇ ਇਲਾਕਾ ਕੋਟ ਖਾਲਸਾ ਦੇ ਰੇਲਵੇ ਫਾਟਕ ਨੰ H 21 ਸਥਿਤ ਕਿਲੋਮੀਟਰ ਨੰ H 514$35$36 ਦੇ ਨੇੜਿਓੁਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਇੰਚਾਰਜ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਨਾਮਾਲੂਮ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 35^36 ਸਾਲ ਦੇ ਕਰੀਬ ਹੈ ਤੇ ਕੱਦ 5 ਫੁੱਟ 6 ਇੰਚ ਦੇ ਕਰੀਬ ਹੈ। ਮ੍ਰਿਤਕ ਵਿਅਕਤੀ ਨੇ ਲਾਲ ਰੰਗ ਦੀ ਹੁੱਡੀ ਟੀਸ਼ਰਟ ਤੇ ਗ੍ਰੇਅ ਰੰਗ ਦੀ ਪੈਂਟ ਪਾਈ ਹੋਈ ਹੈ। ਜਦੋਕਿ ਪੈਰਾਂ ਵਿੱਚ ਕਾਲੇ ਰੰਗ ਦੀ ਪਲਾਸਟਿਕ ਦੀ ਜੁੱਤੀ ਤੇ ਡੱਬ ਖੜਬਾ ਕੰਬਲ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸਦੇ ਮੌਤ ਦਾ ਕਾਰਨਾਂ ਪਤਾ ਲਗਾਇਆ ਜਾ ਰਿਹਾ ਹੈ। ਜਦੋਕਿ ਸ਼ਨਾਖਤ ਲਈ ਉਸ ਦਾ ਮ੍ਰਿਤਕ ਸ਼ਰੀਰ ਮੁਰਦਾ ਘਰ ਵਿੱਚ ਨਿਰਧਾਰਤ ਸਮੇਂ ਤਕ ਸੰਭਾਲਿਆ ਗਿਆ ਹੈ। ਪੁਲਿਸ ਵੱਲੋਂ ਅਧਿਕਾਰਤ ਨੰਬਰ ਦੇ ਕੇ ਕਾਰਵਾਈ ਕੀਤੀ ਜਾ ਰਹੀ ਹੈ।

Posted By: Sarabjeet Kaur