ਫੁਲਜੀਤ ਸਿੰਘ ਵਰਪਾਲ, ਅੰਮਿ੍ਤਸਰ : ਪੁਲਿਸ ਥਾਣਾ ਸੀ-ਡਵੀਜ਼ਨ ਅਧੀਨ ਪੈਂਦੀ ਪੁਲਿਸ ਚੌਂਕੀ ਗੁੱਜਰਪੁਰਾ ਦੇ ਚੌਂਕੀ ਇੰਚਾਰਜ ਏਐੱਸਆਈ ਜੀਵਨ ਸਿੰਘ, ਏਐੱਸਆਈ ਸਲਵਿੰਦਰ ਸਿੰਘ, ਐੱਚਸੀ ਹਰਜੀਤ ਸਿੰਘ ਖਾਸ ਮੁਖਬਰ ਦੀ ਇਤਲਾਹ ਤੇ ਭਗਤਾਵਾਲਾ ਗੇਟ ਵਿਖੇ ਨਾਕਾ ਲਗਾ ਕੇ ਖੜੇ੍ਹ ਸੀ। ਇਸ ਦੌਰਾਨ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨਾਕਾ ਵੇਖ ਕੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ ਕੀਤੀ। ਪੁਲਿਸ ਪਾਰਟੀ ਵੱਲੋਂ ਇੰਨ੍ਹਾਂ ਦੋਵਾਂ ਨੂੰ ਕਾਬੂ ਕਰ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਾਫੀ ਲੁੱਟਾ ਖੋਹਾਂ ਕੀਤੀਆਂ ਹਨ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ ਤੇ ਉਹ ਲੁੱਟਾ ਖੋਹਾਂ ਦੇ ਮਾਮਲੇ 'ਚ ਲੋੜੀਂਦੇ ਮੁਲਜ਼ਮ ਹਨ। ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਲਵਪੀ੍ਤ ਸਿੰਘ ਲਵ, ਸ਼ਿਵਮ ਉਰਫ ਸ਼ਿਵ ਪੁੱਤਰ ਵਿਪਨ ਵਾਸੀ ਅੰਮਿ੍ਤਸਰ ਵਜੋਂ ਹੋਈ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।