ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ ਰੇਲਾਂ ਰੋਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ। ਕਿਸਾਨ ਦੁਪਹਿਰ 12 ਵਜੇ ਤੋਂ 3 ਵਜੇ ਤਕ ਤਿੰਨ ਘੰਟੇ ਰੇਲਵੇ ਟ੍ਰੈਕ 'ਤੇ ਡਟੇ ਰਹਿਣਗੇ। ਅੰਮ੍ਰਿਤਸਰ 'ਚ ਵੱਲਾ ਫਾਟਕ 'ਤੇ ਕਿਸਾਨ ਧਰਨੇ 'ਤੇ ਬੈਠ ਗਏ ਹਨ। ਕਿਸਾਨਾਂ ਦੇ ਇਸ ਪ੍ਰਦਰਸ਼ਨ ਕਾਰਨ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਤੇ ਸ਼ਾਨ-ਏ-ਪੰਜਾਬ ਪ੍ਰਭਾਵਿਤ ਹੋਣਗੀਆਂ ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਜਾਣਗੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵੱਲਾ ਫਾਟਕ, ਤਰਨਤਾਰਨ ਸਟੇਸ਼ਨ, ਖਡੂਰ ਸਾਹਿਬ ਸਟੇਸ਼ਨ, ਪੱਟੀ ਸਟੇਸ਼ਨ ਤੇ ਖੇਮਕਰਨ ਵਿਖੇ ਰੇਲਵੇ ਟਰੈਕ 'ਤੇ ਧਰਨਾ ਦਿੱਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਫਿਰੋਜ਼ਪੁਰ 'ਚ ਟਾਂਕਾ ਵਾਲੀ ਬਸਤੀ, ਗੁਰੂਹਰਸਹਾਏ, ਮੋਗਾ ਸਟੇਸ਼ਨ ਤੇ ਫਰੀਦਕੋਟ ਸਟੇਸ਼ਨ, ਫਾਜ਼ਿਲਕਾ ਸਟੇਸ਼ਨ, ਹੁਸ਼ਿਆਰਪੁਰ 'ਚ ਟਾਂਡਾ ਸਟੇਸ਼ਨ, ਗੁਰਦਾਸਪੁਰ ਸਟੇਸ਼ਨ ਤੇ ਬਟਾਲਾ ਸਟੇਸ਼ਨ, ਢਿੱਲਵਾ ਗੇਟ, ਸੁਭਾਨਪੁਰ ਗੇਟ ਤੇ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਸਟੇਸ਼ਨ, ਜਲੰਧਰ 'ਚ ਲੋਹੀਆ ਸਟੇਸ਼ਨ 'ਤੇ ਧਰਨਾ ਲਾਇਆ ਜਾਵੇਗਾ।ਇਸ ਤੋਂ ਇਲਾਵਾ ਮੁਕਤਸਰ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੋਪੜ, ਨਾਭਾ 'ਚ ਕਿਸਾਨ ਰੇਲ ਟ੍ਰੈਕ ’ਤੇ ਬੈਠਣਗੇ।

Posted By: Seema Anand