ਜੇਐੱਨਐੱਨ, ਅੰਮਿ੍ਤਸਰ : ਕੋਰੋਨਾ ਪੀੜਤ ਤੋਂ ਹੁਣ ਤੱਕ 600 ਮੌਤਾਂ ਹੋ ਚੁੱਕੀ ਹੈ। ਮੰਗਲਵਾਰ ਨੂੰ ਤਿੰਨ ਮੌਤਾਂ ਦੇ ਨਾਲ ਕੋਰੋਨਾ ਨੇ ਮੌਤਾਂ ਦਾ ਛੇਵਾਂ ਸ਼ਤਕ ਜੜ ਦਿੱਤਾ ਹੈ। ਤਿੰਨ ਮਿ੍ਤਕਾਂ ਵਿਚ ਸਠਿਆਲਾ ਵਾਸੀ 54 ਸਾਲ ਦਾ ਸ਼ਖਸ, ਚੰਨ ਐਵੀਨਿਊ ਫਤਿਹਗੜ ਚੂੜੀਆਂ ਰੋਡ ਵਾਸੀ 45 ਸਾਲ ਦਾ ਸ਼ਖਸ ਅਤੇ ਫਤਿਹਪੁਰ ਰਾਜਪੂਤਾਂ ਮਹਿਤਾ ਰੋਡ ਵਾਸੀ 51 ਸਾਲ ਦੀ ਮਹਿਲਾ ਸ਼ਾਮਿਲ ਹੈ। ਇਸ ਦੇ ਇਲਾਵਾ ਮੰਗਲਵਾਰ ਨੂੰ ਜ਼ਿਲ੍ਹੇ ਵਿਚ 52 ਨਵੇਂ ਪੀੜਤ ਰਿਪੋਰਟ ਹੋਏ ਹਨ। ਇਨ੍ਹਾਂ ਵਿਚ ਡੀਏਵੀ ਪਬਲਿਕ ਸਕੂਲ ਕੈਂਟ ਬ੍ਾਂਚ ਦੇ ਤਿੰਨ ਅਧਿਆਪਕ ਵੀ ਸ਼ਾਮਿਲ ਹਨ। ਨਵੇਂ ਪਾਜ਼ੇਟਿਵਾਂ ਵਿਚ 29 ਕਮਿਊਨਿਟੀ ਤੋਂ ਹਨ, ਜਦੋਂ ਕਿ 23 ਸੰਪਰਕ ਤੋਂ ਹਨ। ਹੁਣ ਕੁੱਲ ਪੀੜਤਾਂ ਦੀ ਗਿਣਤੀ 15829 ਹੈ। ਇਨ੍ਹਾਂ ਵਿਚੋਂ 14728 ਤੰਦਰੁਸਤ ਹੋ ਚੁੱਕੇ ਹਨ, ਜਦੋਂ ਕਿ ਐਕਟਿਵ ਕੇਸ ਵੱਧ ਕੇ 501 ਹਨ।