<

p> ਸਰਬਜੀਤ ਸਿੰਘ ਖਾਲਸਾ, ਅਜਨਾਲਾ

ਪੁਲਿਸ ਥਾਣਾ ਰਮਦਾਸ ਅਧੀਨ ਪੈਂਦੇ ਕਸਬਾ ਗੱਗੋਮਾਹਲ 'ਚ ਬੀਤੀ ਰਾਤ ਚੋਰਾਂ ਵਲੋਂ ਬੈਂਕ ਅਤੇ ਉਸ ਦੇ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਕਸਬਾ ਗੱਗੋਮਾਹਲ ਦੇ ਐੱਚਡੀਐੱਫਸੀ ਬੈਂਕ ਵਿਚ ਬੀਤੀ ਰਾਤ ਚੋਰ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਮੁਤਾਬਕ ਇਕ ਨੌਜਵਾਨ ਮੂੰਹ ਢੱਕ ਕੇ ਰਾਤ ਕਰੀਬ 3.30 ਵਜੇ ਬੈਂਕ ਅੰਦਰ ਦਾਖਲ ਹੋਇਆ ਜਿਸ ਵੱਲੋਂ ਪਹਿਲਾਂ ਬੈਂਕ 'ਚ ਲੱਗੇ ਏਟੀਐੱਮ ਅਤੇ ਫਿਰ ਤਿਜੌਰੀ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਉਨ੍ਹਾਂ ਵੱਲੋਂ ਬੈਂਕ ਅਧੀਕਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਚੋਰ ਦੀ ਪਹਿਚਾਣ ਕੀਤੀ ਜਾ ਰਹੀ ਹੈ।