ਨਿਤਿਨ ਕਾਲੀਆ, ਛੇਹਰਟਾ : ਛੇਹਰਟਾ ਥਾਣਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਕੀ ਵਡਾਲੀ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਨ ਦਿਹਾੜੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਪੀੜਤ ਹਰਪ੍ਰਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੁਰੂ ਕੀ ਵਡਾਲੀ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ ਆਪਣੇ ਪਰਿਵਾਰ ਸਮੇਤ ਸਾਢੇ ਦਸ ਵਜੇ ਦੇ ਕਰੀਬ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ, ਜਦ ਕਰੀਬ ਸਾਢੇ ਤਿੰਨ ਵਜੇ ਘਰ ਪਰਤੇ ਤਾਂ ਕਰਮਰਿਆਂ ਦੇ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ, ਜਦ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਘਰ ਦੀ ਅਲਮਾਰੀ ਵਿਚ ਪਏ ਕਰੀਬ ਢਾਈ ਲੱਖ ਰੁੱਪਏ ਦੀ ਨਕਦੀ, ਛੇ ਮੁੰਦਰੀਆਂ ਸੋਨੇ ਦੀਆਂ, ਇਕ ਕਿੱਟੀ ਸੈੱਟ, ਦੋ ਸੋਨੇ ਟੋਪਸ ਜੋ ਕਿ ਜਿੰਨ੍ਹਾਂ ਦੀ ਕੀਮਤ ਕਰੀਬ ਸੱਤ ਲੱਖ ਰੁਪਏ ਦੱਸੀ ਗਈ ਹੈ, ਚੋਰੀ ਹੋ ਚੁੱਕੇ ਸਨ। ਉਨ੍ਹਾਂ ਤੁਰੰਤ ਇਸ ਦੀ ਸ਼ਿਕਾਇਤ ਚੌਂਕੀ ਗੁਰੂ ਕੀ ਵਡਾਲੀ ਨੂੰ ਦਿੱਤੀ ਤਾਂ ਚੌਂਕੀ ਇੰਚਾਰਜ ਜਸਪਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪੁੱਜੇ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।